ਸਰਕਾਰ ਪਿਛਲੇ ਲੰਮੇ ਸਮੇਂ ਤੋਂ ਪ੍ਰੋਫ਼ੈਸਰਾਂ ਦੀ ਬੰਦ ਪਈ ਰੈਗੂਲਰ ਭਰਤੀ ਨੂੰ ਬਹਾਲ ਕਰੇ:- ਪ੍ਰੋਫੈਸਰ ਅਮਨਦੀਪ ਸਿੰਘ ਮਝੈਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 28 ਜੂਨ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਤੇ ਅਧੀਨ ਸਰਕਾਰੀ ਕਾਲਜਾਂ ਵਿੱਚ ਅਤੇ ਪੂਰੇ ਪੰਜਾਬ ਵਿੱਚ ਪ੍ਰੋਫੈਸਰਾਂ ਦੀਆ ਅਨੇਕਾਂ ਅਸਾਮੀਆਂ ਖਾਲ਼ੀ ਪਈਆ ਹਨ । ਇਸੇ ਕੜੀ ਤਹਿਤ ਖੋਜਾਰਥੀਆਂ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਅੱਗੇ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਡਿਗਰੀ ਫੂਕ ਮੁਜ਼ਾਹਾਰਾ ਕੀਤਾ ਗਿਆ । ਪੰਜਾਬ ਕੁਲ ਆਬਾਦੀ – 2.80 ਕਰੋੜ ਸਰਕਾਰੀ ਕਾਲਜ – 47 , ਹਰਿਆਣਾ ਕੁਲ ਆਬਾਦੀ – 2.50 ਕਰੋੜ
ਸਰਕਾਰੀ ਕਾਲਜ – 170
ਹਿਮਾਚਲ ਕੁਲ ਆਬਾਦੀ – ਇਕ ਕਰੋੜ ਤੋਂ ਘੱਟ
ਸਰਕਾਰੀ ਕਾਲਜ – 94
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1990 ਵਿੱਚ ਪੱਕੇ ਤੌਰ ‘ਤੇ ਕੰਮ ਕਰਦੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 1873 , ਹੁਣ ਕੰਮ ਕਰ ਰਹੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 347 ਤੇ ਉਨ੍ਹਾਂ ਵਿੱਚੋਂ ਵੀ 39 ਚੰਡੀਗੜ੍ਹ ਡਿਪੂਟੇਸ਼ਨ ‘ਤੇ ਹਨ। ਬਾਕੀ ਦੇ ਲੈਕਚਰਾਰਾਂ ਵਿੱਚੋਂ 9 ਵੱਡੇ ਕਾਲਜਾਂ ਵਿੱਚ – 170 ਤੇ 38 ਕਾਲਜਾਂ ਵਿੱਚ – 138 ਪ੍ਰੋਫੈਸਰ ਅਮਨਦੀਪ ਸਿੰਘ ਮਝੈਲ ( ਖਨੌਰੀ )ਨੇ ਗੋਲਡ ਸਟਾਰ ਨਾਲ ਗੱਲ-ਬਾਤ ਕਰਦੇ ਕਿਹਾ ਕਿ 47 ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 18 ਪੱਕੇ ਲੈਕਚਰਾਰ ਹਨ। ਗਿਆਰਾਂ ਕਾਲਜ ਜਿਹੇ ਨੇ ਜਿਨ੍ਹਾਂ ਵਿੱਚ ਇਕ ਵੀ ਪੱਕਾ ਲੈਕਚਰਾਰ ਨਹੀਂ ਹੈ।
ਪਿਛਲੇ 25 ਸਾਲਾਂ ਤੋਂ ਕੋਈ ਨਵਾਂ ਲੈਕਚਰਾਰ ਭਰਤੀ ਨਹੀਂ ਕੀਤਾ ਗਿਆ। 2025 ਤੱਕ ਇਨ੍ਹਾਂ ਲੈਕਚਰਾਰਾਂ ਵਿੱਚੋਂ ਵੀ 200 ਰਿਟਾਇਰ ਹੋ ਜਾਣਗੇ।
ਸਰਕਾਰ ਉਚੇਰੀ ਸਿੱਖਿਆ ਨੂੰ ਖਤਮ ਕਰ ਰਹੀ ਹੈ । ਪ੍ਰੋਫੈਸਰ ਅਮਨਦੀਪ ਨੇ ਇਸ ਸੰਬੰਧੀ ਸਰਕਾਰ ਤੋਂ ਜਲਦ ਭਰਤੀ ਸ਼ੁਰੂ ਕਰਨ ਦੀ ਮੰਗ ਕੀਤੀ । ਉਨਾਂ ਕਿਹਾ ਕਿ ਜੇਕਰ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਜੇਕਰ ਸਾਡੀ ਮੰਗ ਨਹੀਂ ਮੰਨਦੇ ਤਾਂ ਤਿੱਖਾ ਸੰਘਰਸ ਕੀਤਾ ਜਾਵੇਗਾ।