ਆਂਗਨਵਾੜੀ ਕੇਂਦਰ ਪਿਛਲੇ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ

ਸੰਗਰੂਰ, 5 ਜੂਨ (ਸੁਖਵਿੰਦਰ ਸਿੰਘ ਬਾਵਾ)

-ਅੱਜ ਆਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਬਲਾਕ ਸੰਗਰੂਰ ਵਿਖੇ ਮੀਟਿੰਗ ਕਰਦੇ ਹੋਏ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।

ਜ਼ਿਲ੍ਹਾ ਸੰਗਰੂਰ ਦੇ ਬਲਾਕ ਪ੍ਰਧਾਨ ਮਨਦੀਪ ਕੁਮਾਰੀ ਨੇ  ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1975 ਤੋਂ ਸ਼ੁਰੂ ਹੋਈ ਆਈ.ਸੀ.ਡੀ.ਐਸ ਸਕੀਮ ਜੋ ਬੱਚਿਆਂ ਦੇ ਚਹੁੰ-ਪੱਖੀ ਵਿਕਾਸ ਲਈ ਕਾਰਜ ਕਰ ਰਹੀ ਹੈ ਉਸ ਸਕੀਮ ਚਲਾਉਣ ਲਈ ਜੋ ਬੁਨਿਆਦੀ ਸਹੂਲਤਾਂ ਦੀ ਜਰੂਰਤ ਹੈ। ਉਨ੍ਹਾਂ ਬੁਨਿਆਦੀ ਸਹੁਲਤਾਂ ਤੋਂ ਬਹੁਤ ਹੀ ਲੰਬੇ ਸਮੇਂ ਤੋ ਅੱਖੋਂ ਪਰੋਖੇ ਕੀਤੇ ਹੋਇਆ ਹੈ । ਆਂਗਨਵਾੜੀ ਕੇਂਦਰਾਂ ਨੂੰ ਦਿੱਤੀ ਜਾਣ ਵਾਲੀ ਲਾਭਪਾਤਰੀਆਂ ਦੀ ਫੀਡ ਦਾ ਬਜਟ ਨਾ ਵਧਾ ਕੇ ਮਾਤਰਾ ਹੀ ਅੱਧੀ ਕਰ ਦਿੱਤੀ ਗਈ ਹੈ ।ਕਿਉਂ ਕਿ ਖਾਦ ਪਦਾਰਥ ਦੀਆਂ ਕੀਮਤਾਂ ਵਧ ਗਈਆ ਹਨ। ਬੱਚਿਆਂ ਲਈ ਪ੍ਰੀ-ਸਕੂਲ ਕਿੱਟਾਂ ਲੰਬੇ ਸਮੇਂ ਤੋਂ ਨਹੀਂ ਖ਼ਰੀਦੀਆਂ ਗਈਆਂ ਮੈਡੀਕਲ ਕਿੱਟਾ ਜੋ ਮੁੱਢਲੀ ਸਹੁਲਤ ਲਈ ਦਿੱਤੀਆਂ ਜਾਂਦੀਆਂ ਹਨ । ਉਹ ਵੀ ਨਹੀਂ ਖ਼ਰੀਦੀਆਂ ਗਈਆਂ । ਦਰਿਆ ,ਬਰਤਨ ਲੰਬੇ ਸਮੇਂ ਤੋਂ ਪ੍ਰਾਪਤ ਨਹੀਂ ਹੋਏ । ਉਨ੍ਹਾਂ ਸਭ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਕਿੰਨੀ ਹੈ ਸੰਜੀਦਾ ਹੈ ਆਈ ਸੀ ਡੀ ਐਸ ਸਕੀਮ ਨੂੰ ਚਲਾਉਣ ਵਾਸਤੇ। ਪੋਸ਼ਣ ਟਰੈਕ ਅਤੇ ਆਧਾਰ ਦੇ ਨਾਮ ਤੇ ਲਗਾਤਾਰ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਉੱਤੇ ਕਟੌਤੀ ਦੇ ਯਤਨ ਕੀਤੇ ਜਾ ਰਹੇ ਹਨ ।

ਸੀਟੂ ਦੇ ਜਰਨਲ ਸਕੱਤਰ ਇੰਦਰਪਾਲ ਪੁੰਨਾਵਲ ਅਤੇ ਬਲਾਕ ਦੇ ਜਰਨਲ ਸਕੱਤਰ ਰਾਜਵਿੰਦਰ ਕੌਰ ਨੇ ਕਿਹਾ ਕੇ ਤਿੰਨ ਮਹੀਨਿਆਂ ਤੋਂ ਲਗਾਤਾਰ ਆਂਗਨਵਾੜੀ ਵਰਕਰਾਂ ਨੂੰ ਮਾਣ ਭੱਤਾ ਨਹੀਂ ਦਿੱਤਾ ਗਿਆ ਜਿਸ ਕਾਰਨ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਘਰ ਦਾ ਗੁਜ਼ਾਰਾ ਅਤਿ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਇਹ ਬਹੁਤ ਸਾਰੀਆਂ ਵਰਕਰ ਹੈਲਪਰ ਏਸੇ ਹੀ ਮਾਣ ਭੱਤੇ ਉੱਤੇ ਗੁਜ਼ਾਰਾ ਕਰਦੀਆਂ ਹਨ ਕਿਉਂਕਿ ਸਮਾਜਿਕ ਸੁਰੱਖਿਆ ਦੇ ਤਹਿਤ ਬਹੁਤ ਸਾਰੀਆਂ ਵਿਧਵਾ ਅਤੇ ਅੰਗਹੀਣ ਇਕਲੀਆਂ ਔਰਤਾਂ ਇਸ ਸਕੀਮ ਵਿੱਚ ਕੰਮ ਕਰਦੀਆਂ ਹਨ । ਪਿਛਲੇ ਦੋ ਸਾਲਾਂ ਤੋਂ ਜਿਹੜੇ ਆਂਗਣਵਾੜੀ ਸੈਂਟਰ ਕਿਰਾਏ ਦੀਆਂ ਬਿਲਡਿੰਗ ਵਿੱਚ ਚਲਦੇ ਹਨ ਉਨ੍ਹਾਂ ਦਾ ਕਰਾਇਆ ਪ੍ਰਾਪਤ ਨਹੀਂ ਹੋਇਆ ਅਤੇ ਮਕਾਨ ਮਾਲਕਾਂ ਵੱਲੋਂ ਮਕਾਨ ਖਾਲੀ ਕਰਨ ਦੇ ਨੋਟਿਸ ਦਿੱਤੇ ਜਾ ਰਹੇ ਹਨ ਜਿਸ ਨਾਲ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਆਂਗਨਵਾੜੀ ਵਰਕਰਾਂ ਨੂੰ ਕਰਨਾ ਪੈਂਦਾ ਹੈ । ਇਹਨਾਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਬਲਾਕ ਪੱਧਰੀ ਸੰਘਰਸ਼ ਵਿੱਢੇ ਗਏ ਹਨ । ਯੂਨੀਅਨ ਨੇ ਮੰਗ ਕੀਤੀ ਕਿ ਜੇਕਰ ਇਹ ਬੁਨਿਆਦੀ ਸਹੂਲਤਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਬੁਨਿਆਦੀ ਸਹੂਲਤਾਂ ਦੇ ਨਾਲ ਆਈ ਸੀ.ਡੀ.ਐਸ ਸਕੀਮ ਨੂੰ ਬਚਾਉਣ ਲਈ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਖਿਲਾਫ 10 ਜੁਲਾਈ 2023 ਨੂੰ ਮੰਗ ਦਿਵਸ ਦੇ ਰੂਪ ਵਿਚ ਦੇਸ਼ ਭਰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ।

ਇਸ ਮੌਕੇ ਗੁਰਪ੍ਰੀਤ ਕੌਰ ਲੌਂਗੋਵਾਲ, ਸਰਬਜੀਤ ਕੌਰ ਈਲਵਾਲ, ਬਲਵਿੰਦਰ ਕੌਰ, ਕੁਲਵੰਤ ਕੌਰ, ਰਾਖੀ ਸ਼ਰਮਾ, ਪ੍ਰਿਤਪਾਲ ਕੌਰ, ਪਰਮਜੀਤ ਕੌਰ, ਸ਼ਰਨਜੀਤ ਕੌਰ, ਇੰਦਰਜੀਤ ਕੌਰ, ਕਮਲੇਸ਼ ਰਾਣੀ, ਸਰਬਜੀਤ ਕੌਰ ਸੰਗਰੂਰ ਸਾਮਿਲ ਹੋਏ।