ਸੁਖਵਿੰਦਰ ਸਿੰਘ ਬਾਵਾ
ਸੰਗਰੂਰ: ਜਿਲ੍ਹਾ ਸੰਗਰੂਰ ਦੇ ਇੱਕ ਨਾਮੀ ਵਕੀਲ ਨੂੰ ਵਿਵਾਦਿਤ ਸੈਲਰ ਖਰੀਦਣ ਲਈ ਭਾਰੀ ਕੀਮਤ ਚੁਕਾਉਣੀ ਪਈ ਹੈ। ਇਹ ਮਾਮਲਾ ਕਾਫੀ ਚਰਚਾ ਵਿੱਚ ਹੈ, ਵਕੀਲ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਇੱਕ ਅਜਿਹੀ ਜਾਇਦਾਦ ਖਰੀਦੀ ਜਿਸ ਦੀ ਨਾ ਤਾਂ ਜਨਤਕ ਤੌਰ ਤੇ ਮੁਨਾਦੀ ਕਰਵਾਈ ਗਈ ਅਤੇ ਨਾ ਹੀ ਨਿਲਾਮੀ ਲਈ ਕੋਈ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਗਿਆ। ਜਿਸ ਨਾਲ ਵਕੀਲ ਸਾਹਿਬ ਸੈਲਰ ਖਰੀਦ ਕਰਨ ਕਾਰਨ ਆਪ ਹੀ ਕਾਨੂੰਨੀ ਵਿਵਾਦਾਂ ਵਿੱਚ ਫਸ ਗਏ ।
ਪ੍ਰਾਪਤ ਜਾਣਕਾਰੀ ਮੁਤਾਬਿਕ, ਪਨਗਰੇਨ ਵਿਭਾਗ ਵਲੋਂ ਜਿਲ੍ਹਾ ਸੰਗਰੂਰ ਦੇ ਕਸਬਾ ਸ਼ੇਰਪੁਰ ਵਿਚ ਸ਼ਥਿਤ ਸ਼ੇਰਪੁਰ ਰਾਇਸ ਮਿੱਲ ਨਾਮ ਦੇ ਇਕ ਸੈਲਰ ਤੋਂ ਆਪਣੀ ਪੈਡੀ ਦੀ ਰਿਕਾਵਰੀ ਲਈ ਡਿਫਾਲਟਰ ਐਲਾਨ ਕੀਤਾ ਗਿਆ ਅਤੇ ਰਿਕਵਰੀ ਲਈ ਸੈਲਰ ਅਤੇ ਸੈਲਰ ਦੀ ਜਮੀਨ ਕਬਜੇ ਵਿੱਚ ਲੈ ਲਿਆ। ਅਦਾਲਤ ਹੁਕਮਾਂ ਰਾਹੀ ਸੈਲਰ ਮਾਲਕਾਂ ਨੂੰ ਬਿਨ੍ਹਾ ਇਤਲਾਹ ਦਿੱਤੇ ਪੰਜਾਬ ਸਰਕਾਰ ਤੋਂ ਇਕ ਕਰੋੜ 75 ਲੱਖ ਰੁਪਏ ਵਿਚ ਨਿਲਾਮੀ ਰਾਹੀ ਵੇਚ ਦਿੱਤਾ । ਇਸ ਸੈਲਰ ਨੂੰ ਸ਼ੇਰਪੁਰ ਦੇ ਵਕੀਲ ਜੈਕੀ ਗਰਗ ਨੇ ਖਰੀਦ ਕਰ ਲਿਆ।
ਸੈਲਰ ਜਮੀਨ ਸਮੇਤ ਮਸ਼ੀਨਰੀ ਖਰੀਦ ਮਾਮਲਾ ਇਸ ਲਈ ਵੀ ਗੰਭੀਰ ਹੋ ਜਾਂਦਾ ਹੈ ਕਿ ਜਿਸ ਜਮੀਨ ਦੀ ਨਿਲਾਮੀ ਸਰਕਾਰ ਵਲੋਂ ਕਰਵਾਈ ਗਈ ਹੋਵੇ ਉਸ ਲਈ ਬਿਨ੍ਹਾਂ ਇਸ਼ਤਿਹਾਰ, ਬਿਨ੍ਹਾਂ ਮੁਨਾਦੀ ਕਰਵਾਏ ਜਮੀਨ ਦੀ ਬੋਲੀ ਹੋ ਗਈ ਅਤੇ ਬੋਲੀ ਦੇਣ ਲਈ ਵੱਖ ਵੱਖ ਜਿਲ੍ਹਿਆਂ ਤੋਂ 9 ਲੋਕ ਪਹੁੰਚੇ । ਜਿਨ੍ਹਾਂ ਨੇ ਇਕ ਏਕੜ ਜਮੀਨ ਵਿਚ ਬਣੇ ਸੈਲਰ ਜਮੀਨ ਸਮੇਤ ਮਸ਼ੀਨਰੀ ਦੀ 28,00,735/- ਰੁਪਏ ਦੀ ਰਿਜ਼ਰਵ ਕੀਮਤ ਦੇ ਵਿਰੁੱਧ, ਵਕੀਲ ਜੈਕੀ ਗਰਗ ਨੇ 1,75,00,000/- ਰੁਪਏ ਦੀ ਬੋਲੀ ਪੇਸ਼ ਕੀਤੀ, ਜੋ ਕਿ ਸਭ ਤੋਂ ਵੱਧ ਬੋਲੀ ਪਾਈ ਗਈ ਅਤੇ ਇਸ ਤਰ੍ਹਾਂ ਸਵੀਕਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ – ਸੁਪਰੀਮ ਕੋਰਟ ਤੋਂ ਬਰੰਗ ਪਰਤਿਆ ਵਕੀਲ
ਵਕੀਲ ਸਾਹਿਬ ਨੇ ਇਹ ਜਾਇਦਾਦ ਕੁਝ ਮਹੀਨਿਆਂ ਪਹਿਲਾਂ ਖਰੀਦੀ ਸੀ ਅਤੇ ਰਜਿਸਟਰੀ, ਇਤਕਾਲ ਅਤੇ ਕਬਜਾ ਵੀ ਲੈ ਲਿਆ ਸੀ ਪਰ ਉਸ ਵਿੱਚ ਪਿਛਲੇ ਮਾਲਕਾਂ ਨਾਲ ਜੁੜੇ ਕੁਝ ਵਿਵਾਦੀ ਮਾਮਲੇ, ਸੈਲਰ ਕਿਰਾਏਦਾਰ ਨਾਲ ਅਦਾਲਤ ਵਿਚ ਚੱਲ ਰਹੇ ਸਨ। ਜਦੋਂ ਇਸ ਸੈਲਰ ਜਮੀਨ ਸਮੇਤ ਮਸ਼ੀਨਰੀ ਦੀ ਖਰੀਦੋ ਫਰੋਕਤ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਫੈਸਲਾ ਆਇਆ, ਤਾਂ ਵਕੀਲ ਦੀ ਖਰੀਦ ਨੂੰ ਕਾਨੂੰਨੀ ਤੌਰ ‘ਤੇ ਸੰਕਟ ਵਿੱਚ ਪਾ ਦਿੱਤੇ।
ਮਾਨਯੋਗ ਹਾਈ ਕੋਰਟ ਨੇ ਸੈਲਰ ਵੇਚਣ ਸਬੰਧੀ ਸਰਕਾਰੀ ਤੁਰਟੀ ਤੇ ਨੋਟਿਸ ਲੈਂਦਿਆ ਅਤੇ ਸੈਲਰ ਦੀ ਨਿਲਾਮੀ ਨੂੰ ਗਲਤ ਕਰਾਰ ਦਿੱਤਾ। ਵਕੀਲ ਵਲੋਂ ਖਰੀਦ ਕੀਤਾ ਸੈਲਰ ਗੈਰਕਾਨੂੰਨੀ ਪਾਇਆ ਗਿਆ ਅਤੇ ਸੈਲਰ ਦੇ ਮਾਲਕਾਂ ਨੂੰ ਮੁੜ ਸੈਲਰ ਦਾ ਕਬਜਾ ਦੇਣ ਅਤੇ ਪਨਗਰੇਨ ਦੀ ਬਣਦੀ ਡਿਫਾਲਟਿੰਗ ਭਰਵਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ।
ਉਕਤ ਵਕੀਲ ਨੂੰ ਵਿਵਾਦੀ ਜਾਇਦਾਦ ਦੀ ਖਰੀਦਦਾਰੀ ਭਾਰੀ ਪੈ ਗਈ ਅਤੇ ਹੁਣ ਉਸ ਨੂੰ ਨਿਲਾਮੀ ਰਾਹੀ ਸੈਲਰ ਦੀ ਜਮੀਨ ਅਤੇ ਮਸ਼ੀਨਰੀ ਖਰੀਦ ਕਰਨ ਲਈ ਖਰਚੇ ਪੈਸੇ ਵਾਪਸ ਕਰਵਾਉਣ ਲਈ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਊ ।