ਰੇਲਵੇ ਰੋਡ ਉਪਰ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਦਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਮੌਕੇ ਉਪਰ ਪਹੁੰਚ

68

ਸੁਨਾਮ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਗਣਪਤੀ ਫੈਸ਼ਨ ਵੀਅਰ ਰੇਡੀਮੇਡ ਦੀ ਇਕ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ ,ਲੱਖਾਂ ਦਾ ਕੱਪੜਾ ਸੜ ਕੇ ਸੁਆਹ, ਭਾਜਪਾ ਆਗੂ ਮੈਡਮ ਦਾਮਨ ਬਾਜਵਾ ਮੋਕੇ ਤੇ ਪਹੁੰਚੇ

ਸੁਨਾਮ ਊਧਮ ਸਿੰਘ ਵਾਲਾ 20 ਜੂਨ (ਅੰਸ਼ੂ ਡੋਗਰਾ)ਸਥਾਨਕ ਰੇਲਵੇ ਰੋਡ ਤੇ ਅੱਜ ਸਵੇਰੇ ਇਕ ਕੱਪੜੇ ਦੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ ਜਿਸ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ,ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੁਨਾਮ ਧੂਰੀ ਅਤੇ ਹੋਰ ਥਾਵਾਂ ਤੋਂ ਮੌਕੇ ਤੇ ਪੁੱਜੀਆਂ ਅਤੇ ਅੱਗ ਨੂੰ ਬੁਝਾਇਆ ਇਸ ਮੋਕੇ ਤੇ ਸੁਨਾਮ ਦੇ ਭਾਜਪਾ ਆਗੂ ਮੈਡਮ ਦਾਮਨ ਬਾਜਵਾ ਮੋਕੇ ਤੇ ਪਹੁੰਚੇ ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਦੁਕਾਨ ਚ ਅਚਾਨਕ ਅੱਗ ਲੱਗੀ ਜਿਸ ਨਾਲ ਕਾਫੀ ਲੱਖਾਂ ਦਾ ਨੁਕਸਾਨ ਹੋ ਗਿਆ। ਲਾਗੇ ਰਹਿੰਦੇ ਸਾਰੇ ਲੋਕਾਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਵੀ ਨੁਕਸਾਨ ਕਾਫੀ ਜਿਆਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਮੂਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੀ ਹਾਂ ਕਿ ਮੇਰੇ ਦੁਕਾਨ ਭਰਾਵਾਂ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ।

Google search engine