ਸੰਗਰੂਰ,1 ਜੁਲਾਈ : (ਭੁਪਿੰਦਰ ਵਾਲੀਆ ) ਰੇਲਵੇ ਪੁਲਿਸ ਨੇ ਸੰਗਰੂਰ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਵਿੱਚੋ ਉਤਰੇ ਵਿਅਕਤੀ ਕੋਲੋਂ 40 ਕਿਲੋ ਚਾਂਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜੀਆਰਪੀ ਸੰਗਰੂਰ ਦੇ ਐਸ.ਐਚ.ਓ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕੇ 3 ਵਜੇ ਸੰਗਰੂਰ ਰੇਲਵੇ ਸਟੇਸ਼ਨ ‘ਤੇ ਗਸ਼ਤ ਦੌਰਾਨ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 40 ਕਿਲੋ ਚਾਂਦੀ ਬਰਾਮਦ ਹੋਈ।ਪੁਲਿਸ ਨੂੰ ਵੇਖ ਕੇ ਚੰਦਰਕਾਂਤ ਨਾਂ ਦੇ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਬੈਗ ਅਤੇ ਜੈਕੇਟ ਵਿੱਚ ਛੁਪਾ ਕੇ 40 ਕਿਲੋ ਚਾਂਦੀ ਲੈ ਕੇ ਆ ਰਿਹਾ ਸੀ, ਵੱਡੀਆਂ-ਵੱਡੀਆਂ ਇੱਟਾਂ ਅਤੇ ਛੋਟੇ ਦਾਣੇ ਵਿੱਚ ਮਿਲੀ ਚਾਂਦੀ ਦਾ ਕੁੱਲ ਵਜ਼ਨ 40 ਕਿਲੋ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਗਿ੍ਫ਼ਤਾਰ ਵਿਅਕਤੀ ਨੇ ਦੱਸਿਆ ਕਿ ਉਹ ਰੋਹਤਕ ਤੋਂ ਚਾਂਦੀ ਲੈ ਕੇ ਆਇਆ ਹੈ ਅਤੇ ਚਾਂਦੀ ਦਾ ਕਾਰੋਬਾਰ ਕਰਦਾ ਹੈ। ਉਹ 2400000 ਦੇ ਕਰੀਬ ਨਕਦੀ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਆਉਂਦੇ ਸਮੇਂ ਮੈਂ 40 ਕਿਲੋ ਚਾਂਦੀ ਲਿਆਇਆ ਹੈ । ਜਗਜੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਰੇਲਵੇ ਪੁਲੀਸ ਨੇ 40 ਕਿਲੋ ਚਾਂਦੀ ਫੜ ਕੇ ਆਬਕਾਰੀ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਜੋ ਅਗਲੀ ਕਾਰਵਾਈ ਹੋ ਸਕੇ।