ਰਾਜਸਥਾਨ ਦੇ ਅਧਿਆਪਕ ਵਲੋਂ ਇੰਦਰਜੀਤ ਨੂੰ ਕੁੱਟਮਾਰ ਕਰਕੇ ਹੱਤਿਆ ਕਰਨ ਤੇ ਖਨੌਰੀ ਵਿੱਚ ਕੱਢਿਆ ਕੈਂਡਲ ਮਾਰਚ
ਕਮਲੇਸ਼ ਗੋਇਲ ਖਨੌਰੀ
ਖਨੌਰੀ ਅੱਜ 18/08/2022 ਨੂੰ ਭੀਮ ਆਰਮੀ ਖਨੌਰੀ ਵਲੋਂ ਰਾਜਸਥਾਨ ਦੇ ਭਾਈ ਇੰਦਰਜੀਤ ਨੂੰ ਅਧਿਆਪਕ ਦੁਆਰਾ ਕੁੱਟਮਾਰ ਤੇ ਕਤਲ ਕਰ ਦਿੱਤਾ ਗਿਆ। ਉਸ ਨੂੰ ਇਨਸਾਫ ਦੁਆਉਣ ਲਈ ਭੀਮ ਆਰਮੀ ਹਰ ਰਾਜ ਹਰ ਜ਼ਿਲ੍ਹੇ ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨ ਤੇ ਕੈਂਡਲ ਮਾਰਚ ਕੱਢ ਰਹੇ ਹਨ l ਭੀਮ ਆਰਮੀ ਖਨੌਰੀ ਵੱਲੋਂ ਕੈਂਡਲ ਮਾਰਚ ਕੱਢਿਆ l ਭੀਮ ਆਰਮੀ ਪੰਜਾਬ ਪ੍ਰਧਾਨ ਕਰਮਜੀਤ ਵਾਲਮੀਕਿ ਜੀ ਦੀ ਅਗਵਾਈ ਵਿਚ ਹੋਈ ਤੇ ਉਥੇ ਸਾਥੀ ਪਹੁੰਚੇ ਬਬਲੀ ਅੰਬੇਡਕਰ, ਮੋਨੂੰ ਰਸੋਲੀ , ਸੋਨੂੰ ਵਾਲਮੀਕਿ , ਸਤਨਾਮ ਵਾਲਮੀਕਿ ਭੀਮ ਆਰਮੀ ਖਨੌਰੀ, ਗੁਰਜੀਤ ਰਸੋਲੀ , ਰਿੰਕੂ ਰਸੋਲੀ , ਗੁਰਲਾਲ ਅਜ਼ਾਦ ਵਾਲਮੀਕੀ , ਰਾਹੁਲ ਵਾਲਮੀਕੀ , ਜਗਪਾਲ ਗਲੋਲੀ ਅਤੇ ਸਮੂਹ ਭੀਮ ਆਰਮੀ ਖਨੌਰੀ ਦੀ ਟੀਮ ਪਹੁੰਚੀ l