ਦਰਜਨਾ ਪਿੰਡਾ ਚ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕੀਤੀਆ ਭਰਵੀਆ ਮੀਟਿੰਗਾ

ਦਲਵੀਰ ਗੋਲਡੀ ਇੱਕ ਚੰਗੀ ਸੋਚ ਵਾਲੇ ਨੌਜਵਾਨ: ਹਰਜਿੰਦਰ ਕੌਰ ਚੱਬੇਵਾਲ

ਸੰਗਰੂਰ 14 ਜੂਨ

– ਕਾਂਗਰਸ ਹਾਈਕਮਾਂਡ ਰਾਹੁਲ ਗਾਂਧੀ ਦੀ ਟੀਮ ਦੇ ਮੈਂਬਰ ਮੈਡਮ ਹਰਜਿੰਦਰ ਕੌਰ ਚੱਬੇਵਾਲ ਸੂਬਾ ਵਾਇਸ ਪ੍ਰਧਾਨ ਪੰਜਾਬ ਯੂਥ ਕਾਂਗਰਸ ਨੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਹਲਕੇ ਦੇ ਦਰਜਨਾ ਪਿੰਡਾ ਚ ਭਰਵੀਆ ਮੀਟਿੰਗਾ ਕੀਤੀਆ ਅਤੇ ਲੋਕਾ ਨਾਲ ਰਾਬਤਾ ਕਾਇਮ ਕੀਤਾ ਮੈਡਮ ਹਰਜਿੰਦਰ ਕੌਰ ਚੱਬੇਵਾਲ ਨੇ ਹਲਕੇ ਦੇ ਪਿੰਡ ਚੰਗਾਲ, ਹਰੇੜੀ, ਖਿਲਰੀਆ, ਬੰਗਾਵਾਲੀ, ਗੁਰਦਾਸਪੁਰ, ਮੰਗਵਾਲ, ਬਾਲੀਆ, ਅਕੋਈ ਸਾਹਿਬ, ਛੰਨਾ, ਰੂਪਾਹੇੜੀ ਅਤੇ ਸਾਰੋ ਵਿਖੇ ਸਬੋਧਨ ਕਰਦਿਆ ਕਿਹਾ ਕਿ ਔਰਤਾ ਨਾਲ ਵੱਡਾ ਵਿਸ਼ਵਾਸਘਾਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਇਹ ਸਹੀ ਮੌਕਾ ਹੈ ਉਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਢਿੱਲੀ ਤੇ ਘਟੀਆ ਕਾਰਗੁਜ਼ਾਰੀ ਕਾਰਨ ਸੂਬੇ ਦੇ ਹਾਲਾਤ ਬਿਹਾਰ ਨਾਲੋ ਵੀ ਮਾੜੇ ਹੋ ਗਏ ਹਨ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ ਨਹੀ ਹਰ ਰੋਜ ਦਿਨ ਦਿਹਾੜੇ ਗੋਲੀਆ ਨਾਲ ਅਨੇਕਾ ਕਤਲ ਕੀਤੇ ਜਾ ਰਹੇ ਹਨ ਉਨ੍ਹਾ ਕਿਹਾ ਕਿ ਕੁੱਝ ਮਹੀਨੇ ਪਹਿਲਾ ਪੰਜਾਬ ਦੇ ਲੋਕਾ ਨੇ ਬੜੀਆ ਉਮੀਦਾ ਨਾਲ ਵੱਡੀ ਗਿਣਤੀ ਵੋਟਾ ਪਾ ਕਿ ਆਪ ਦੀ ਸਰਕਾਰ ਬਣਾਈ ਸੀ ਪਰੰਤੂ ਕੁੱਝ ਸਮੇ ਵਿੱਚ ਹੀ ਇਸ ਮਤਲਬ ਪ੍ਰਸਤ ਸਰਕਾਰ ਤੋ ਲੋਕਾ ਦਾ ਮੋਹ ਭੰਗ ਹੋ ਚੁੱਕਾ ਹੈ ਉਨ੍ਹਾ ਕਿਹਾ ਕਿ ਜਿਮਨੀ ਚੋਣ ਲੜ ਰਹੇ ਸਾਰੇ ਉਮੀਦਵਾਰਾ ਚ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਸਭ ਤੋ ਯੋਗ ਉਮੀਦਵਾਰ ਹਨ ਜਿੰਨਾ ਦੀ ਸੋਚ ਹੀ ਅਗਾਂਹ ਵਧੂ ਹੈ ਜੋ ਹਲਕੇ ਦੀ ਆਵਾਜ ਲੋਕ ਸਭਾ ਵਿੱਚ ਮਜ਼ਬੂਤੀ ਨਾਲ ਬੁਲੰਦ ਕਰ ਸਕਦੇ ਹਨ ਉਹਨਾ ਕਿਹਾ ਕਿ ਦਲਵੀਰ ਗੋਲਡੀ ਹੀ ਤੁਹਾਡੀ ਵੋਟ ਦੇ ਅਸਲੀ ਹੱਕਦਾਰ ਹਨ ਵੱਖ ਵੱਖ ਪਿੰਡਾ ਚ ਹਰਜਿੰਦਰ ਕੌਰ ਚੱਬੇਵਾਲ ਨੂੰ ਕਾਂਗਰਸ ਦੇ ਹੱਕ ਵਿੱਚ ਭਰਵਾ ਹੁੰਗਾਰਾ ਮਿਲਿਆ ਇਸ ਮੋਕੇ ਮੈਡਮ ਹਰਜਿੰਦਰ ਕੌਰ ਚੱਬੇਵਾਲ ਨਾਲ ਸਾਜਨ ਕਾਂਗੜਾ ਪ੍ਰਧਾਨ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ, ਰਾਜਪਾਲ ਰਾਜੂ ਮੈਂਬਰ ਬਲਾਕ ਸੰਮਤੀ, ਚਮਕੌਰ ਸਿੰਘ, ਸੁਖਪਾਲ ਸਿੰਘ, ਰਣਜੀਤ ਸਿੰਘ ਹੈਪੀ, ਦਰਸ਼ਨ ਸਿੰਘ, ਜਗਸੀਰ ਸਿੰਘ, ਵਿਨੋਦ ਕੁਮਾਰ, ਸ਼ੋਸ਼ਲ ਮੀਡੀਆ ਦੇ ਸੁਖਵਿੰਦਰ ਸਿੰਘ ਸੁੱਖੀ, ਪ੍ਰਦੀਪ ਬੋਕਸਰ,ਸੁਖਬੀਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ