ਮਾਫੀਆ ਰਾਜ ਖਤਮ ਕਰਨ ਲਈ ਆਪ ਦੀ ਜਿੱਤ ਜਰੂਰੀ – ਜੀਵਨਜੋਤ mla

88
  • ਬਰਨਾਲਾ 12 ਜੂਨ  –  ਅੱਜ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਬਰਨਾਲਾ ਸ਼ਹਿਰ ਵਿਖੇ ਆਪਣੀ ਟੀਮ ਨਾਲ ਚੋਣ ਮੁਹਿੰਮ ਨੂੰ ਜੀਵਨਜੋਤ ਕੌਰ ਐੱਮਐੱਲਏ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਨੇ ਪੂਰੀ ਤਰ੍ਹਾਂ ਭਖਾ ਦਿੱਤਾ । ਐਮਐਲਏ ਜੀਵਨਜੋਤ ਕੌਰ ਨੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਅਤੇ ਵੱਖ ਵੱਖ ਵਾਰਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਬਹੁਤ ਬਹੁਤ ਸਾਰੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਵਿਧਾਨ ਸਭਾ ਹਲਕਾ ਬਰਨਾਲਾ ਦੇ ਵੋਟਰਾਂ ਨੇ ਜੀਵਨਜੋਤ ਕੌਰ MLA ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਇਸ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੇਲ ਸਿੰਘ ਹੁਰਾਂ ਨੂੰ ਬਹੁਤ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਾਅਦਾ ਕੀਤਾ ।
  • ਇਸ ਮੌਕੇ ਤੇ ਜੀਵਨਜੋਤ ਕੌਰ ਐਮਐਲਏ ਨੇ ਵੋਟਰਾਂ ਨੂੰ ਇਹ ਯਕੀਨ ਦਿਵਾਇਆ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਲੈ ਕੇ ਹਾਜ਼ਰ ਹੈ ਅਤੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਹੀ ਹੈ ਜੋ ਆਪਣੇ ਇੱਕ ਆਮ ਵਲੰਟੀਅਰ ਨੂੰ ਵੀ ਇਕ ਐਮਪੀ ਬਣਨ ਦਾ ਮੌਕਾ ਦਿੰਦੀ ਹੈ ਅਤੇ ਇਸ ਦਾ ਇੱਕ ਆਮ ਵਲੰਟੀਅਰ ਵੀ ਇੰਨੀ ਇੱਛਾ ਸ਼ਕਤੀ ਰੱਖਦਾ ਹੈ ਕਿ ਉਹ ਉਹ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਕੇ ਲੋਕਾਂ ਦਾ ਹਰ ਮੁਸ਼ਕਿਲ ਦਾ ਹੱਲ ਕਰ ਸਕੇ ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੇ ਪਿਛਲੇ ਪਚੱਤਰ ਸਾਲਾਂ ਵਿਚ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਮਾਫੀਆ ਰਾਜ ਸਥਾਪਤ ਕੀਤਾ ਹੈ ਉਸਦਾ ਅੰਤ ਆਮ ਆਦਮੀ ਪਾਰਟੀ ਕਰਨ ਵਾਸਤੇ ਬਿਲਕੁਲ ਤਿਆਰ ਹੈ ਅਤੇ ਇਸੇ ਹੀ ਇਸ ਇੱਛਾ ਸ਼ਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਅੱਗੇ ਵਧ ਰਹੀ ਹੈ.
Google search engine