ਭਾਜਪਾ ਤੋਂ ਬਾਗੀ ਹੋ ਕੇ ਲੋਕ ਸਭਾ ਚੋਣ ਲੜ ਰਹੇ ਪ੍ਰਸਿੱਧ ਸਮਾਜਸੇਵੀ ਅਜੇ ਗੋਇਲ ਵੱਲੋਂ ਸੰਗਰੂਰ ਧੂਰੀ ਸੁਨਾਮ ਵਿੱਚ   ਤੂਫਾਨੀ ਦੌਰਾ ਕੀਤਾ ਗਿਆ

ਸੰਗਰੂਰ 18 ਜੂਨ (ਹਰਜਿੰਦਰ ਭੋਲਾ ,ਭੁਪਿੰਦਰ  ਵਾਲੀਆ )

ਭਾਜਪਾ ਤੋਂ ਬਾਗੀ ਹੋ ਕੇ ਲੋਕ ਸਭਾ ਚੋਣ ਲੜ ਰਹੇ ਪ੍ਰਸਿੱਧ ਸਮਾਜਸੇਵੀ ਸ੍ਰੀ ਅਜੇ ਗੋਇਲ ਵੱਲੋਂ ਸੰਗਰੂਰ ਧੂਰੀ ਸੁਨਾਮ ਵਿੱਚ ਤੂਫਾਨੀ ਦੌਰਾ ਕੀਤਾ ਗਿਆ ਅਤੇ ਕਈ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ ਗਈ ਗੋਇਲ ਨੇ ਦੱਸਿਆ ਕਈ ਸਾਲ ਤੋਂ ਸਮਾਜ ਸੇਵਾ ਕਰਨ ਕਾਰਣ ਪੰਜਾਬ ਅਤੇ ਸੰਗਰੂਰ ਜਿਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਨਾਲ ਜੁੜੇ ਹੋਏ ਹਨ ਤੇ ਉਹ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਲੈ ਕੇ ਇਹ ਸੀਟ ਜਿੱਤਣਗੇ ਗੋਇਲ ਵੱਲੋਂ ਵਰੋਧੀ ਪਾਰਟੀਆਂ ਤੇ ਜਮ ਕੇ ਨਿਸ਼ਾਨੇ ਸਾਧੇ ਗਏ ਅਤੇ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦੇ ਹੋਏ ਦੱਸਿਆ ਕੇ ਜਦੋਂ ਦੀ ਆਪ ਪਾਰਟੀ ਪੰਜਾਬ ਵਿੱਚ ਆਈ ਹੈ ਪੰਜਾਬ ਦੇ ਹਲਾਤ ਮਾੜੇ ਹੁੰਦੇ ਜਾ ਰਹੇ ਹਨ ਜਨਤਾ ਸੁਰੱਖਿਅਤ ਨਹੀਂ ਹੈ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਗੋਇਲ ਨੇ ਜ਼ਿਲੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿੱਤਾ ਕਿ ਜੇ ਉਹ ਇਹ ਸੀਟ ਤੋਂ ਜਿੱਤ ਜ ਗਏ ਤਾਂ ਸਭ ਤੋਂ ਪਹਿਲਾਂ ਉਹ ਉਨ੍ਹਾਂ ਦੀ ਸਿਹਤ ਅਤੇ ਸਿੱਖਿਆ ਵਾਸਤੇ ਕੰਮ ਕਰਨਗੇ ਉਨ੍ਹਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ ਅਤੇ ਉਹਨਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ ਗੋਇਲ ਨੂੰ ਇਸ ਲੋਕ ਸਭਾ ਹਲਕੇ ਵਿਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਹਨਾਂ ਦੀ ਜਿੱਤ ਲਈ ਵੱਡਾ ਹੁੰਗਾਰਾ ਦਿੱਤਾ ਗਿਆ