ਬੋਗਸ ਦਸਤਾਂਵੇਜ਼ਾਂ ਨਾਲ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਦੇ ਜੋ ਜਾਓ ਸਾਵਧਾਨ!

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਸਾਫ ਸਾਫ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਜਾਂ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿਚ ਆਈ ਟੀ ਆਈਜ਼ ਵਿੱਚ ਅਤੇ ਹੋਰ ਸਰਕਾਰੀ ਦਫਤਰਾਂ ਵਿਚ ਕੁਝ ਲੋਕ ਜਾਅਲੀ ਡਿੱਗਰੀਆਂ ਲਾਕੇ ਵੱਡੀਆਂ ਨੌਕਰੀਆਂ ਲਈ ਬੈਠੈ ਹਨ ਅਤੇ ਪੰਜਾਬ ਦੇ ਲੋਕਾਂ ਦੀ ਨੇਕ ਕਮਾਈ ਨੂੰ ਖਾਂ ਰਹੇ ਹਨ। ਮੁੱਖ ਮੰਤਰੀ ਨੇ ਇਹਨਾਂ ਲੋਕਾਂ ਖਿਲਾਫ ਵੱਡੇ ਪੱਧਰ ਤੇ ਕਾਨੂੰਨੀ ਕਾਰਵਾਈ ਦਾ ਇਸ਼ਾਰਾ ਕੀਤਾ ਹੈ।

ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਨਾਮਾ ਲਾਈਵ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵੱਖੋ ਵੱਖ ਵਿਦਿਅਕ ਵਿਭਾਗਾਂ ਵਿਚ ਇਸ ਤਰਾਂ ਨਾਲ ਨੌਕਰੀਆਂ ਲਈ ਬੈਠੇ ਬਹੁਤ ਕੇਸ ਹਨ। ਜਿੰਨ੍ਹਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਦਾ ਕੇਸ ਬਹੁੱਤ ਵੱਡਾ ਹੈ। ਆਈ ਟੀ ਆਈਆਂ ਦੇ ਲੋਕਲ ਮੈਨੇਜਮੈਂਟ ਕਮੇਟੀਆਂ ਵਲੋਂ ਵੱਡੇ ਪੱਧਰ ਤੇ ਆਪਣੇ ਕਰੀਬੀ ਰਿਸ਼ਤੇਦਾਰ ਮਿੱਤਰ ਗਲਤ ਡਿਗਰੀਆਂ ਲਾ ਕੇ ਜਾਂ ਬਿਨਾ ਯੋਗਤਾ ਵਾਲੇ ਉਮੀਦਵਾਰਾਂ ਨੂੰ ਵੀ ਰੱਖਿਆ ਗਿਆ ਹੈ।

ਅਸੀਂ ਮੁੱਖ ਮੰਤਰੀ ਸਾਹਿਬ ਦਾ ਖਾਸ ਧਿਆਨ ਆਈਟੀਆਈ ਦੇ ਸਥਾਨਕ ਪ੍ਰਬੰਧਕੀ ਕਮੇਟੀਆਂ ਵਲੋਂ ਰੱਖੇ ਗਏ ਬਿਨਾਂ ਯੋਗਤਾ ਦੇ ਅਧਿਆਪਕਾਂ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ, ਜਿਸ ਬਾਰੇ ਪੰਜਾਬ ਨਾਮਾ ਤੇ ਅਸੀਂ ਕਈ ਲੜੀਵਾਰ ਬਣਾ ਚੁੱਕੇ ਹਾਂ।
ਪੂਰੀ ਗੱਲ ਵੀਡੀਓ ਵਿਚ ਦੇਖੋ