ਯੋਗ ਗੁਰੂ ਬਾਬਾ ਰਾਮਦੇਵ ਦੇਸ਼ ਦੀ ਸਰਵ ਉੱਚ ਅਦਾਲਤ ਤੋਂ ਵਾਰ ਵਾਰ ਮੁਆਫ਼ੀ ਕਿਉਂ ਮੰਗ ਰਿਹਾ ਹੈ ਅਤੇ ਅਦਾਲਤ ਬਾਬੇ ਨੂੰ ਮੁਆਫ਼ ਕਿਉਂ ਨਹੀਂ ਕਰ ਰਹੀ । ਇਹ ਇੱਕ ਵੱਡਾ ਸਵਾਲ ਹੈ।

ਆਖ਼ਿਰ ਦੇਸ਼ ਦੀ ਇੱਕ ਵੱਡੀ ਪਾਵਰ ਰੱਖਣ ਵਾਲਾ ਬਾਬਾ ਅਦਾਲਤ ਵਿਚ ਐਵੇਂ ਕਿਉਂ ਗਿੜਗਿੜਾ ਰਿਹਾ ਹੈ ਅਤੇ ਬਾਬੇ ਦਾ ਅਦਾਲਤ ਵਿਚੋਂ ਬਾਹਰ ਆਉਣ ਸਮੇਂ ਚਿਹਰਾ ਕਿਉਂ ਉੱਤਰਿਆ ਹੋਇਆ ਹੈ।

ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਬਾਲ ਕ੍ਰਿਸ਼ਨ ਅਤੇ ਬਾਬਾ ਰਾਮਦੇਵ ਅੱਜ ਮੁੜ ਸੁਪਰੀਮ ਕੋਰਟ ਵਿਚ ਪੇਸ਼ ਹੋਏ। ਅਦਾਲਤ ਨੇ ਅੱਜ ਵੀ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਨੂੰ ਮੁਆਫ਼ੀ ਨਹੀਂ ਦਿੱਤੀ।
ਦੇਸ਼ ਦਾ ਹਰ ਇਕ ਨਾਗਰਿਕ ਇਹ ਜਾਣਨ ਦੀ ਤਾਕ ਵਿਚ ਬੈਠਾ ਹੈ ਕਿ ਆਖ਼ਿਰ ਬਾਬਾ ਰਾਮਦੇਵ ਤੋਂ ਕੀ ਗ਼ਲਤੀ ਹੋਈ ਹੈ ਜਿਸ ਕਾਰਨ ਬਾਬੇ ਦੀ ਇੰਨੀ ਫ਼ਜੀਹਤ ਕਿਉਂ  ਹੋ ਰਹੀ ਹੈ।

ਗੱਲ ਇਹ ਹੈ ਕਿ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਲਿਮਟਿਡ, ਮੀਡੀਆ ਰਾਹੀ ਗੁਮਰਾਹਕੁਨ ਇਸ਼ਤਿਹਾਰ ਰਾਹੀ ਲੋਕਾਂ ਨੂੰ ਬੇਵਕੂਫ਼ ਬਣਾਉਂਦੀ ਆ ਰਹੀ ਸੀ ,ਜਿਸ ਦੀ ਸੁਣਵਾਈ ਦੇਸ਼ ਦੀ ਸਰਵ ਉੱਚ ਅਦਾਲਤ ਵਿਚ ਹੋ ਰਹੀ ਹੈ।

ਬਾਬਾ ਰਾਮਦੇਵ ਨੇ ਅਦਾਲਤ ਦੇ ਹੁਕਮਾਂ ਗੰਭੀਰਤਾ ਨਾਲ ਨਹੀਂ ਲਿਆ ਅਤੇ ਅਦਾਲਤ ਨੇ ਬਾਬੇ ਨੂੰ ਹੁਕਮ ਦਿੱਤਾ ਸੀ ਕਿ ਜੋ ਗ਼ਲਤੀ ਹੋਈ ਹੈ ਉਸ ਲਈ ਮੁਆਫ਼ੀ ਮੰਗੋ ਅਤੇ ਖ਼ੁਦ ਅਦਾਲਤ ਵਿਚ ਪੇਸ਼ ਹੋ ਕੇ ਆਪਣਾ ਪੱਖ ਰੱਖੋ ।

ਬਾਬਾ ਅਦਾਲਤ ਵਿਚ ਪੇਸ਼ ਹੋਇਆ ਅਤੇ ਬਾਬੇ ਨੇ ਅਦਾਲਤ ਦੇ ਹੁਕਮਾਂ ਨੂੰ ਬੜੇ ਹੀ ਹਲਕੇ ਢੰਗ ਨਾਲ ਲਿਆ । ਬਾਬਾ ਰਾਮਦੇਵ ਨੇ ਅਦਾਲਤ ਵਿਚ ਮੁਆਫ਼ੀ ਤਾਂ ਮੰਗ ਲਈ ਪਰ ਫਿਰ ਵੀ ਅਦਾਲਤ ਨੂੰ ਗੁਮਰਾਹ ਹੀ ਕੀਤਾ।

ਬਾਬਾ ਰਾਮਦੇਵ ਆਪਣੇ ਇਸ਼ਤਿਹਾਰਾਂ ਵਿਚ ਅੰਗਰੇਜ਼ੀ ਦਵਾਈਆਂ ਨੂੰ ਮਾੜੀਆਂ ਦੱਸਦਾ ਸੀ ਅਤੇ ਮੀਡੀਆ ਰਾਹੀ ਪ੍ਰਚਾਰ ਵੀ ਕਰਦਾ ਸੀ । ਅਦਾਲਤ ਨੇ ਬਾਬੇ ਨੂੰ ਜਨਤਕ ਤੌਰ ਤੇ ਮੁਆਫ਼ੀ ਦੀ ਮੰਗ ਕੀਤੀ ਸੀ ਪਰ ਬਾਬੇ ਨੇ ਰਾਜ ਨੇਤਾਵਾਂ ਵਾਂਗ ਖਾਨਾ ਪੂਰਤੀ ਕਰ ਕੇ ਬੁੱਤਾ ਸਾਰ ਦਿੱਤਾ ।

ਇਹ ਵੀ ਪੜ੍ਹੋ :- ਨਵੇਂ ਸਰਵੇ ਅਕਾਲੀਆਂ ਦਾ ਸੂਪੜਾ ਸਾਫ਼

ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਏ. ਅਮਾਨਤੁੱਲਾ ਦੀ ਬੈਂਚ ਨੇ ਕਿਹਾ ਕਿ ਤੁਹਾਡੇ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਇਕ ਹਫਤੇ ਦੇ ਅੰਦਰ ਆਪਣੀ ਗਲਤੀ ਸੁਧਾਰਨ ਲਈ ਕਦਮ ਚੁੱਕਣ। ਉਨ੍ਹਾਂ ਨੂੰ 23 ਅਪ੍ਰੈਲ ਨੂੰ ਫਿਰ ਤੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ ਸਾਡੇ ਤੋਂ ਜੋ ਵੀ ਗਲਤੀ ਹੋਈ ਹੈ, ਉਸ ਲਈ ਅਸੀਂ ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ। ਜਸਟਿਸ ਕੋਹਲੀ ਨੇ ਕਿਹਾ ਕਿ ਤੁਸੀਂ ਜੋ ਪ੍ਰਚਾਰ ਕਰ ਰਹੇ ਹੋ, ਉਸ ਬਾਰੇ ਤੁਸੀਂ ਕੀ ਸੋਚਿਆ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਰੀਕੇ ਹਨ. ਪਰ ਹੋਰ ਦਵਾਈਆਂ ਮਾੜੀਆਂ ਹਨ, ਕਿਉਂ? ਇਸ ‘ਤੇ ਰਾਮਦੇਵ ਨੇ ਕਿਹਾ ਕਿ ਅਸੀਂ ਅਦਾਲਤ ਤੋਂ ਮੁਆਫੀ ਮੰਗਦੇ ਹਾਂ। ਅਸੀਂ ਪੰਜ ਹਜ਼ਾਰ ਖੋਜਾਂ ਕੀਤੀਆਂ ਹਨ ਅਤੇ ਆਯੁਰਵੇਦ ਨੂੰ ਸਬੂਤ ਆਧਾਰਿਤ ਤਰੀਕੇ ਨਾਲ ਪੇਸ਼ ਕੀਤਾ ਹੈ।

ਜਸਟਿਸ ਕੋਹਲੀ ਨੇ ਕਿਹਾ ਕਿ ਜਦੋਂ ਤੁਹਾਡੇ ਵਕੀਲ ਨੇ ਇੱਥੇ ਸਾਫ਼ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਇਸ ਦੇ ਬਾਵਜੂਦ ਰਾਮਦੇਵ ਨੇ ਜਨਤਕ ਤੌਰ ‘ਤੇ ਬਿਆਨ ਦਿੱਤਾ ਕਿ ਸਾਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਅਸੀਂ ਹੁਣ ਤੋਂ ਸੰਭਾਲ ਲਵਾਂਗੇ। ਇਹ ਨਹੀਂ ਕਹਿਣਾ ਚਾਹੀਦਾ ਸੀ।