ਬਲਜੀਤ ਸ਼ਰਮਾ ਸਾਹਿਤਕਾਰਾਂ ਦੇ ਰੂ-ਬ- ਰੂ ਹੋਣਗੇ 24 ਜੁਲਾਈ ਨੂੰ

65

ਬਲਜੀਤ ਸ਼ਰਮਾ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 24 ਜੁਲਾਈ ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 18 ਜੁਲਾਈ – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 24 ਜੁਲਾਈ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਸੁਤੰਤਰ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ , ਜਿਸ ਵਿੱਚ ਪੰਜਾਬੀ ਕਵਿਤਾ , ਗਾਇਕੀ ਅਤੇ ਸੰਗੀਤ ਜਗਤ ਦੇ ਨਾਮਵਰ ਹਸਤਾਖ਼ਰ ਸ੍ਰੀਮਤੀ ਬਲਜੀਤ ਸ਼ਰਮਾ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਸਿਰਮੌਰ ਲੋਕ ਗਾਇਕ ਗੁਰਦਿਆਲ ਨਿਰਮਾਣ ਕਰਨਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

Google search engine