ਫੌਜ ਦੀ ਨਵੀਂ ਭਰਤੀ ਪ੍ਰਕਿਰਿਆ ਕਾਰਪੋਰੇਟ ਘਰਾਣਿਆਂ ਦਾ ਰੁਜ਼ਗਾਰ ਚ ਵੱਡਾ ਹਮਲਾ : ਡੀਟੀਐਫ

0
33

ਫੌਜ ਦੀ ਨਵੀਂ ਭਰਤੀ ਪ੍ਰਕਿਰਿਆ ਕਾਰਪੋਰੇਟ ਘਰਾਣਿਆਂ ਦਾ ਰੁਜ਼ਗਾਰ ਤੇ ਵੱਡਾ ਹਮਲਾ – ਡੀਟੀਐੱਫ

ਲੌਂਗੋਵਾਲ,17 ਜੂਨ (ਅੰਸ਼ੂ ਡੋਗਰਾ) – ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸੰਗਰੂਰ ਨੇ ਫੌਜ ਵਿੱਚ ਨਵੀਂ ਭਰਤੀ ਪ੍ਰਕਿਰਿਆ ਦਾ ਸਖ਼ਤ ਵਿਰੋਧ ਕੀਤਾ ਹੈ ।ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਦੱਸਿਆ ਕਿ ਕੇਵਲ ਮਹਿਜ਼ ਚਾਰ ਸਾਲ ਦਾ ਰੁਜ਼ਗਾਰ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਬਾਅਦ ਇਹ ਨੌਜਵਾਨ ਬੇਰੁਜ਼ਗਾਰੀ ਦੇ ਅੰਧ ਘੋਰ ਵਿੱਚ ਫਸ ਜਾਣਗੇ ।ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਰਕਾਰ ਨੇ ਪੈਨਸ਼ਨ ਤਾਂ ਕੀ ਦੇਣੀ ਸੀ ਸਗੋਂ ਹੁਣ ਉਨ੍ਹਾਂ ਦੀ ਨੌਕਰੀ ਖੋਹ ਕੇ ਕਾਰਪੋਰੇਟਾਂ ਦੀ ਸੇਵਾ ਕਰ ਰਹੀ ਹੈ। ਕਾਰਪੋਰੇਟਾਂ ਦੀ ਸੰਸਥਾ ‘ਫਿੱਕੀ’ ਦੁਆਰਾ ਕੀਤਾ ਸਮਰਥਨ ਇਸ ਦਾ ਸਬੂਤ ਹੈ ।ਉਨ੍ਹਾਂ ਕਿਹਾ ਕਿ ਇਸ ਪਿੱਛੇ ਗੁਪਤ ਏਜੰਡਾ ਇਹ ਛੁਪਿਆ ਹੋਇਆ ਹੈ ਕਿ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਕਾਰਪੋਰੇਟਾਂ ਨੂੰ ਟਰੇਂਡ ਸਕਿਓਰਿਟੀ ਗਾਰਡ ਮਿਲ ਜਾਣਗੇ, ਜਿਨ੍ਹਾਂ ਦਾ ਉਹ ਥੋੜ੍ਹੀ ਥੋੜ੍ਹੀ ਤਨਖਾਹ ਦੇ ਕੇ ਖੂਬ ਸ਼ੋਸ਼ਣ ਕਰਨਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰ ਵਾਸਤੇ ਇਹ ਯੋਜਨਾ ਬਹੁਤ ਹੀ ਘਾਤਕ ਸਿੱਧ ਹੋਵੇਗੀ। ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿਚ ਨੌਜਵਾਨ ਫ਼ੌਜ ਵਿੱਚ ਭਰਤੀ ਹੁੰਦੇ ਸਨ ਉਨ੍ਹਾਂ ਨੂੰ ਪੱਕਾ ਰੁਜ਼ਗਾਰ ਮਿਲ ਜਾਂਦਾ ਸੀ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਨੂੰ ਤੁਰੰਤ ਵਾਪਸ ਲਵੇ,ਜੇ ਕਰ ਯੋਜਨਾ ਵਾਪਸ ਨਹੀਂ ਲਈ ਜਾਂਦੀ ਤਾਂ ਜਥੇਬੰਦੀ ਇਸ ਖ਼ਿਲਾਫ਼ ਸੰਘਰਸ਼ ਵਿੱਢੇਗੀ। ਇਸ ਮੀਟਿੰਗ ਵਿੱਚ ਹਰਭਗਵਾਨ ਗੁਰਨੇ ,ਦਾਤਾ ਸਿੰਘ, ਪਰਵਿੰਦਰ ,ਜਸਬੀਰ ਨਮੋਲ , ਸਤਬੀਰ ਭੁਪਾਲ, ਗੁਰਪ੍ਰੀਤ ਪਿਸ਼ੌਰ, ਰਾਜਵੀਰ ਨਾਗਰਾ, ਗਗਨਦੀਪ ਧੂਰੀ, ਰਘਵਿੰਦਰ ਸਿੰਘ ,ਯਾਦਵਿੰਦਰ ਧੂਰੀ , ਸੁਖਜਿੰਦਰ ਸਿੰਘ ,ਪਵਨ ਨੰਦਗੜ੍ਹ , ਸਰਬਜੀਤ ਕਿਸ਼ਨਗੜ੍ਹ, ਬਲਕਾਰ ਖਡਿਆਲ ,ਗੁਰਮੀਤ ਸੇਖੂਵਾਸ, ਕੁਲਵਿੰਦਰ ਲਹਿਰਾ ਆਦਿ ਆਗੂ ਹਾਜ਼ਰ ਸਨ ।

Google search engine

LEAVE A REPLY

Please enter your comment!
Please enter your name here