ਭਾਰਤੀਯ ਅੰਬੇਡਕਰ ਮਿਸ਼ਨ ਦੀ ਟੀਮ ਨੇ ਪਿੰਡ ਪਹੁੰਚ ਕੇ ਜਾਣਿਆਂ ਲੋਕਾਂ ਦਾ ਹਾਲ

ਹੋਏ ਨੁਕਸਾਨ ਦੀ ਭਰਪਾਈ ਤੇ ਜ਼ਖ਼ਮੀਆਂ ਦਾ ਇਲਾਜ ਕਰਵਾਏ ਸਰਕਾਰ: ਰੇਨੂੰ ਸਹੋਤਾ

ਫਾਜ਼ਿਲਕਾ 25 ਮਾਰਚ

ਬੀਤੇ ਦਿਨ ਪੰਜਾਬ ਰਾਜਸਥਾਨ ਦੀ ਅੰਤਰਰਾਜੀ ਸਰਹੱਦ ਤੇ ਪੈਂਦੇ ਪਿੰਡ ਮਕੈਨਵਾਲਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਏ ਚੱਕਰਵਾਤ ਤੂਫਾਨ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਜਿੱਥੇ ਤੁਫ਼ਾਨ ਕਾਰਨ ਲੋਕਾਂ ਦੇ ਘਰਾਂ, ਪਸ਼ੂਆਂ, ਫ਼ਸਲ ਅਤੇ ਦਰੱਖ਼ਤਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਥੇ ਹੀ ਦੋ ਦਰਜਨ ਤੋਂ ਵੀ ਵੱਧ ਵਿਅਕਤੀ ਤੁਫ਼ਾਨ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਜੇਰੇ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਸ ਸਬੰਧੀ ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਅਤੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਮੈਡਮ ਰੇਨੂੰ ਸਹੋਤਾ ਦੀ ਅਗਵਾਈ ਹੇਠ ਪਿੰਡ ਮਕੈਣਵਾਲਾ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਦੀ ਟੀਮ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਸ ਆਏ ਚੱਕਰਵਾਤ ਤੂਫਾਨ ਨਾਲ ਦਰਜਨਾਂ ਘਰਾਂ ਦੀਆਂ ਛੱਤਾਂ,25 ਤੋਂ 30 ਏਕੜ ਕਿਨੂੰਆਂ ਦੇ ਬਾਗ਼ ਪੁੱਟ ਦਿੱਤੇ ਇਸ ਦੇ ਨਾਲ ਹੀ ਪੱਕੇ ਮਕਾਨਾਂ ਦੀਆਂ ਛੱਤਾਂ ਅਤੇ ਚੁਬਾਰਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਹੋਰ ਵੀ ਵੱਡੇ ਪੱਧਰ ਤੇ ਕਾਫੀ ਨੁਕਸਾਨ ਹੋਇਆ ਹੈ ਅਤੇ ਵੱਡੀ ਗਿਣਤੀ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੈਡਮ ਰੇਨੂੰ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੇ ਮੈਡਮ ਪੂਨਮ ਕਾਂਗੜਾ ਅਤੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਇਸ ਕੁਦਰਤੀ ਕਰੋਪੀ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਲਈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਹੋਏ ਨੁਕਸਾਨ ਦੀ ਭਰਪਾਈ ਲਈ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਅਤੇ ਜ਼ਖਮੀਆਂ ਦਾ ਇਲਾਜ ਵੀ ਸਰਕਾਰ ਵੱਲੋਂ ਚੰਗੇ ਹਸਪਤਾਲਾਂ ਵਿੱਚ ਮੁਫ਼ਤ ਕਰਵਾਇਆ ਜਾਵੇ ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਵੀ ਪੀੜਤਾ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇਗੀ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਸਲੋਚਨ, ਨਿਰਮਲ ਕੌਰ, ਸੁਖਜੀਤ ਕੌਰ, ਪਰਵਿੰਦਰ ਕੌਰ, ਅਨੀਤਾ ਰਾਣੀ, ਸੁਰਜੀਤ ਕੌਰ, ਸਰਬਜੀਤ ਕੌਰ, ਆਸ਼ਾ ਰਾਣੀ, ਪਰਮਜੀਤ ਕੌਰ, ਵੀਰਪਾਲ ਕੌਰ, ਪਰਮਿੰਦਰ ਸਿੰਘ, ਅਜਾਇਬ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।