ਪੰਜਾਬ Punjab ਵਿੱਚ Liquor Shops ਦੇ ਬਾਹਰ ਕਤਾਰਾਂ ਜੁੜਨੀਆਂ ਸ਼ੁਰੂ ਹੋ ਰਹੀਆਂ ਹਨ

98

ਪਟਿਆਲਾ: (5 ਮਈ 2022) ਪੰਜਾਬ Punjab ਵਿੱਚ Liquor Shops ਦੇ ਬਾਹਰ ਕਤਾਰਾਂ ਜੁੜਨੀਆਂ ਸ਼ੁਰੂ ਹੋ ਰਹੀਆਂ ਹਨ[ ਸ਼ਰਾਬ ਨਾਲ ਪੰਜਾਬੀਆਂ ਦਾ ਕੋਈ ਨਾਤਾ ਨਹੀਂ ਸੀ, ਪਰ ਵਾਰੇ ਜਾਈਏ ਇਹਨਾਂ ਰਾਜਨੀਤਕ ਲੋਕਾਂ ਦੇ ਜਿੰਨ੍ਹਾਂ ਦੀ ਮਿਹਨਤ ਸਦਕਾ ਅੱਜ ਨਸ਼ੇ ਪੂਰੇ ਪੰਜਾਬ ਵਿਚ ਘਰ ਘਰ ਦਾ ਸ਼ਿੰਗਾਰ ਬਣ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨੇ ਜਿੱਥੇ ਪੰਜਾਬ ਵਿਚ ਡਰਗਜ਼ ਦੇ ਕਾਰੋਬਾਰ ਬਾਰੇ ਲਪਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ, ਉਥੇ ਹੀ ਠੇਕੇ ਟੁੱਟਣ ਦੇ ਦਿਨ ਨੇੜੇ ਆਉਣ ਕਰਕੇ ਸ਼ਰਾਬ ਦੇ ਭਾਅ ਜ਼ਮੀਨ ਵੱਲ ਨੂੰ ਆ ਰਹੇ ਹਨ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਠੇਕਿਆਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਸਕਦੀਆਂ ਹਨ। Liquor in Punjab
ਪੰਜਾਬ ‘ਚ ਸੱਤਾ ‘ਚ ਆਉਣ ਤੋਂ ਬਾਅਦ ਜਿੱਥੇ ਮਾਨ ਸਰਕਾਰ ਦਾ ਆਪਣੇ ਵਾਅਦੇ ਪੂਰੇ ਕਰਨ ‘ਤੇ ਜ਼ੋਰ ਹੈ ਉੱਥੇ ਹੀ ਸਰਕਾਰ ਖਜ਼ਾਨਾ ਭਰਨ ‘ਚ ਵੀ ਲੱਗੀ ਹੋਈ ਹੈ। ਸ਼ਰਾਬ ਤੋਂ ਕਾਰੋਬਾਰੀ ਵੀ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਸਰਕਾਰ ਨਵੀਂ ਐਕਸਾਇਜ਼ ਨੀਤੀ ਤਿਆਰ ਕਰ ਰਹੀ ਹੈ। ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿਚ ਹਨ, ਜਿਸ ਕਰਕੇ ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ।

ਪੰਜਾਬ ਵਿੱਚ ਤੇਜ਼ ਗਰਮੀ ਦੇ ਬਾਵਜੂਦ ਸ਼ਰਾਬ ਦੇ ਠੇਕਿਆਂ ਦੇ ਬਾਹਰ ਕਤਾਰਾਂ ਜੁੜਨੀਆਂ ਸ਼ੁਰੂ ਹੋ ਰਹੀਆਂ ਹਨ
ਪੰਜਾਬ ਵਿੱਚ ਤੇਜ਼ ਗਰਮੀ ਦੇ ਬਾਵਜੂਦ ਸ਼ਰਾਬ ਦੇ ਠੇਕਿਆਂ ਦੇ ਬਾਹਰ ਕਤਾਰਾਂ ਜੁੜਨੀਆਂ ਸ਼ੁਰੂ ਹੋ ਰਹੀਆਂ ਹਨ

ਜਾਣਕਾਰੀ ਮੁਤਾਬਕ ਨਵੇਂ ਰੇਟਾਂ ਅਨੁਸਾਰ ਸ਼ਰਾਬ ਕਾਰੋਬਾਰੀਆਂ ਵੱਲੋ ਸ਼ਰਾਬ ਰੇਟਾਂ ‘ਚ 50 ਫੀਸਦੀ ਰੇਟਾਂ ਤੋਂ ਵੀ ਜ਼ਿਆਦਾ ਦੀ ਗਿਰਾਵਟ ਲਿਆਦੀ ਗਈ ਹੈ। ਦੱਸਿਆ ਜਾ ਰਿਹਾ ਕਿ ਜੋ ਬੋਤਲ 400 ਦੀ ਮਿਲਦੀ ਸੀ ਅੱਜ ਉਹ 150 ਰੁਪਏ ‘ਚ ਵਿਕ ਰਹੀ ਹੈ।

ਨਵੇਂ ਰੇਟਾਂ ਮੁਤਾਬਕ ਬਿਨੀ ਅਤੇ 5 ਸਟਾਰ ਵਿ੍ਸਕੀ ਜੋ ਪਹਿਲਾਂ 400 ਤੋਂ 450 ਰੁਪਏ ਬੋਤਲ ਵਿਕਦੀ ਸੀ ਹੁਣ ਇਹ ਬੋਤਲ ਬਜ਼ਾਰ ਵਿਚ 210 ਰੁਪਏ ਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਬਲੈਕ ਹੌਰਸ 650 ਰੁਪਏ ਤੋਂ 310 ਰੁਪਏ, ਰਾਇਲ ਸਟੈਗ, ਰਾਇਲ ਚੈਲੇਂਜ ਅਤੇ ਆਲ ਸੀਜ਼ਨ 950 ਰੁਪਏ ਤੋਂ ਘਟਾ ਕੇ 510 ਰੁਪਏ ਦੀ ਬੋਤਲ ਦੀ ਵਿਕ ਰਹੀ ਹੈ। ਬਲੈਂਡਰ ਪਰਾਇਡ , ਐਂਟੀ ਕਯੁਟੀ ਦੀ ਬੋਤਲ ਦਾ ਰੇਟ 1100 ਤੋਂ ਘਟਾ ਕੇ 800 ਰੁਪਏ ਕਰ ਦਿੱਤਾ ਹੈ। ਵੇਟ 69 ਅਤੇ ਬਲੈਕ ਐਂਡ ਵਾਈਟ 2100 ਤੋਂ ਘਟਾ 1100 ਦੀ ਬੋਤਲ ਵਿਕ ਰਾਹੀਂ ਹੈ। ਇਸ ਤੋਂ ਇਲਾਵਾ ਸਕੌਚ ਦੀ ਬੋਤਲ ਦੇ ਰੇਟਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ।

ਐਕਸਾਈਜ਼ ਨੀਤੀ ‘ਚ ਬਦਲਾਅ ਹੋਣ ‘ਤੇ ਇਹਨਾਂ ਰੇਟਾਂ ‘ਚ ਹੋਰ ਵੀ ਕਮੀ ਹੋ ਸਕਦੀ ਹੈ। ਜਿਸ ਨਾਲ ਸ਼ਰਾਬ ਦੇ ਚਾਹਵਾਨਾਂ ‘ਚ ਯਕੀਨਨ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਸ਼ਰਾਬ ਕਾਰੋਬਾਰੀਆਂ ‘ਚ ਚਿੰਤਾ ਦਾ ਆਲਮ ਹੈ। ਵਿੱਤੀ ਸਾਲ 2021-22 ਵਿੱਚ 7938.8 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਇਕੱਠਾ ਹੋਇਆ ਹੈ ਜਦੋਂ ਕਿ ਸਾਲ 2020-21 ਵਿੱਚ 6791.98 ਕਰੋੜ ਰੁਪਏ ਸੀ, ਜੋ ਕਿ 17 ਪ੍ਰਤੀਸ਼ਤ ਵੱਧ ਹੈ। ਸਾਲ 2022-23 ‘ਚ ਸ਼ਰਾਬ ਸਸਤੀ ਹੋਣ ਦੇ ਬਾਵਜੂਦ ਚੋਰੀਆਂ ‘ਤੇ ਰੋਕ ਲੱਗਣ ਕਾਰਨ ਮਾਲੀਆ 20 ਫੀਸਦੀ ਵਧਣ ਦੀ ਉਮੀਦ ਹੈ।
ਸਰਕਾਰ ਬਣਾ ਵੀ ਲਈ ਹੈ ਪਰ ਚਲਾਉਣ ਵਿਚ ਜੋ ਦਿੱਕਤ ਆ ਰਹੀ ਹੈ, ਉਸ ਨੂੰ ਦੇਖਕੇ ਇਕ ਡਰਾਇਵਰ ਦੀ ਕਹਾਣੀ ਯਾਦ ਆਉਂਦੀ ਹੈ, ਜੋ ਜ਼ਿਆਦਾ ਸ਼ਰਾਬ ਪੀਣ ਕਰਕੇ ਆਪ ਗੱਡੀ ਚਲਾ ਨਹੀਂ ਸਕਦਾ ਤੇ ਆਪਣੇ ਨੌਸਿੱਖੀਏ ਚੇਲੇ ਨੂੰ ਟਰੱਕ ਚਲਾਉਣ ਲਈ ਦੇ ਦਿੰਦਾ ਹੈ, ਡਰ ਸਿਰਫ ਇਕੋ ਗੱਲ ਦਾ ਹੈ ਕਿ ਸਫਰ ਪਹਾਣੀ ਹੈ।

Google search engine
Previous articleਸੰਜੇ ਦੱਤ Sanjay Dutt ਪਹੁੰਚ ਰਹੇ ਨੇ ਸਿੱਧੂ ਮੂਸੇਵਾਲਾ ਦੇ ਘਰ ਦੁੱਖ ਸਾਂਝਾ ਕਰਨ ਲਈ
Next articleਮੂਸੇਵਾਲਾ ਦਾ ਪ੍ਰਛਾਵਾਂ ਪਿਆ ਸੰਗਰੂਰ ਜਿਮਨੀ ਚੋਣ ‘ਤੇ
ਗੁਰਮਿੰਦਰ ਸਿੰਘ ਸਮਦ, ਪਿਛਲੇ ਕਰੀਬ 25 ਸਾਲਾਂ ਤੋਂ ਭਾਰਤੀ ਪੱਤਰਕਾਰੀ ਵਿੱਚ ਵੱਖੋ ਵੱਖ ਫਾਰਮੈਟ ਨਾਲ ਸਚਾਈ ਦਾ ਪਤਾ ਲਾਉਣ ਦੀ ਕੋ‌ਸ਼ਿਸ਼ ਕਰਦੇ ਕਰਦੇ ਗੁਆਚ ਗਏ ਸਨ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੱਤਰਕਾਰੀ ਦੇ ਮਿਆਰ ਨੂੰ ਹੋਰ ਸੁਧਾਰਨ ਦੀ ਜਾਚ ਸਿੱਖ ਰਹੇ ਹਨ। ਪੰਜਾਬ ਨੂੰ ਦਰਪੇਸ਼ ਪਰਦੇ ਦੇ ਪਿੱਛੇ ਦੀਆਂ ਅਲਾਮਤਾਂ ਨੂੰ ਬੇਪਰਦਾ ਕਰਨ ਦੀ ਬਹੁਤ ਔਖੀ ਕਸ਼ਮਕਸ਼ ਵਿੱਚ ਰੱਸੇ ਨੂੰ ਲੱਭ ਰਹੇ ਹਨ। ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ETV ਭਾਰਤ, PUNJAB TODAY ਅਤੇ NRI TV ਦੇ ਸੰਪਾਦਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਪੀਲੀ ਪੱਤਰਕਾਰੀ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰਾਂ ਅਸਫਲ ਰਹੇ 'ਤੇ ਨੌਕਰੀ ਤੋਂ ਕਈ ਵਾਰ ਹੱਥ ਵੀ ਧੋ ਚੁੱਕੇ ਹਨ। ਸਾਫ਼ ਹੱਥਾਂ ਨਾਲ ਅਜੋਕੀ ਪੱਤਰਕਾਰੀ ਸਿੱਖ ਰਹੇ ਇਸ ਬੰਦੇ ਨੂੰ, ਤੁਸੀਂ ਹੇਠਲੇ ਲਿੰਕ 'ਤੇ ਵੀ ਲੱਭ ਸਕਦੇ ਹੋ।