ਕੇਂਦਰ ਸਰਕਾਰ ਦੀਆਂ ਯੋਗਣਾਵਾਂ ਨੂੰ ਆਪਣੀਆਂ ਦੱਸ ਰਿਹਾ ਹੈ ਬਜਟ

ਸੰਗਰੂਰ

-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਵਾਂਗੂੰ ਹੈ ਜਿਸ ਵਿਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਆਪਣੀਆਂ ਦੱਸ ਕੇ ਪੇਸ਼ ਕੀਤਾ ਗਿਆ ਹੈ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਕਾਲੜਾ ਸੂਬਾ ਕੋਰਦੀਨੇਟਰ ਭਾਜਪਾ ਸੈੱਲ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਵਿਚ ਕੁਝ ਵੀ ਨਵਾਂ ਨਹੀਂ ਹੈ ਸਿਰਫ ਅੰਕੜਿਆਂ ਦਾ ਖੇਡ ਹੈ।ਓਹਨਾ ਕਿਹਾ ਕਿ ਬਜਟ ਵਿਚ ਵਿਓਪਾਰ,ਉਦਯੋਗ ਅਤੇ ਖੇਤੀ ਦੀ ਬੇਹਤਰੀ ਲਈ ਕੋਈ ਰੋਡ ਮੈਪ ਨਹੀਂ ਹੈ।

ਬਜਟ ਵਿੱਚ 36000 ਠੇਕਾ ਮੁਲਾਜ਼ਮ ਪੱਕੇ ਕਰਨ ਦਾ ਝੂਠਾ ਬਚਨ ਦੋਹਰਾਇਆ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਗਵਰਨਰ ਪੰਜਾਬ ਨੂੰ ਭੇਜੀ ਫਾਈਲ ਮੁਤਾਬਿਕ 10000 ਮੁਲਾਜ਼ਮ ਹੀ ਪੱਕੇ ਹੋਣਗੇ।ਜਤਿੰਦਰ ਕਾਲੜਾ ਨੇ ਕਿਹਾ ਕਿ ਕਿਸਾਨਾਂ ਲਈ ਮੱਕੀ ਅਤੇ ਸਬਜ਼ੀਆਂ ਲਈ ਘਟੋ ਘੱਟ ਸਮਰਥਨ ਮੁੱਲ ਬਾਰੇ ਕੋਈ ਜੋਜਨਾ ਨਹੀਂ ਹੈ।

ਇਹ ਬਜਟ ਆਮਦਨੀ ਅਠਣੀ ਅਤੇ ਖਰਚਾ ਰੁਪਈਆ ਦੀ ਕਹਾਵਤ ਨੂੰ ਸੱਚ ਕਰਦਾ ਹੈ।