ਨਵਦੀਪ ਤੋਗਾਵਾਲ ਚੇਅਰਮੈਨ ਮਾਰਕੀਟ ਚੀਮਾਂ, ਮੈਡਮ ਦਾਮਨ ਬਾਜਵਾ ਸੁਨਾਮ ਦੀ ਅਗਵਾਈ ਹੇਠ ਭਾਜਪਾ ਪਾਰਟੀ ਵਿੱਚ ਹੋਏ ਸ਼ਾਮਲ

(ਅੰਸ਼ੂ ਡੋਗਰਾ ) ਭਾਰਤੀ ਜਨਤਾ ਪਾਰਟੀ ਦੇ ਆਗੂ ਮੈਡਮ ਦਾਮਨ ਥਿੰਦ ਸੁਨਾਮ ਵੱਲੋਂ ਲੋਕ ਸਭਾ ਸੰਗਰੂਰ ਚੋਣਾਂ ਨੂੰ ਲੈ ਕੇ ਹਲਕਾ ਸੁਨਾਮ ਦੇ ਸਮੂਹ ਵਰਕਰਾਂ ਦਾ ਭਾਰੀ ਗਿਣਤੀ ਵਿੱਚ ਇਕੱਠ ਕਰਕੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ੍ਰੀ ਗਜੇੰਦਰ ਸ਼ੇਖਾਵਤ ਜੀ ਵਿਸ਼ੇਸ਼ ਤੌਰ ਤੇ ਪੁੱਜੇ।
ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਨਵਦੀਪ ਸਿੰਘ ਤੋਗਾਵਾਲ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ ਨੇ ਮੈਡਮ ਦਾਮਨ ਬਾਜਵਾ ਭਾਜਪਾ ਆਗੂ ਸੁਨਾਮ, ਕੇਂਦਰੀ ਮੰਤਰੀ ਸ਼੍ਰੀ ਗਜੇੰਦਰ ਸ਼ੇਖਾਵਤ ਅਤੇ ਸ੍ਰੀ ਅਰਵਿੰਦ ਖੰਨਾ ਸੰਗਰੂਰ ਸੀਨੀਅਰ ਲੀਡਰ ਅਤੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਇਸ ਮੋਕੇ ਕੇਂਦਰੀ ਮੰਤਰੀ ਸ੍ਰੀ ਗਜੇੰਦਰ ਸ਼ੇਖਾਵਤ ਜੀ ਨੇ ਸ਼ਾਮਲ ਹੋਏ ਸਾਥੀਆਂ ਨੂੰ ਅਤੇ ਸਮੂਹ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਪਾਰਟੀ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੋਕੇ ਹਲਕੇ ਸੁਨਾਮ ਦੇ ਕਈ ਭਾਜਪਾ ਆਗੂ ਅਤੇ ਸਰਪੰਚ ਸਹਿਬਾਨ ਹਾਜਰ ਸਨ।