ਸੁਖਵਿੰਦਰ ਸਿੰਘ ਬਾਵਾ
ਸੰਗਰੂਰ 24 ਮਾਰਚ
ਫੋਰਮ ਫਾਰ ਅਵਰੇਨੱਸ ਆਫ ਨੈਸ਼ਨਲ ਸਕਿਉਰਿਟੀ (FANS) ਅਤੇ ਸਰਕਾਰੀ ਮਹਿੰਦਰਾ ਕਾਲਜ ਦੇ ਸੁਰੱਖਿਆ ਅਧਿਅਨ ਵਿਭਾਗ ਨੇ ਆਪਣੇ ਬੱਚਿਆਂ ਦੇ ਵਿਚਾਰ ਸੰਚਾਰ ਲਈ ” ਭਾਰਤੀ ਰਾਸ਼ਟਰੀ ਸੁਰੱਖਿਆ ਅਮ੍ਰਿਤ ਕਾਲ ਦੇ ਸਮੇਂ ਦੌਰਾਨ ” ਵਿਸ਼ੇ ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ।
ਪ੍ਰੋ ਜਗਜੀਤ ਸਿੰਘ ਨੇ ਸੈਮੀਨਾਰ ਚ ਸ਼ਾਮਿਲ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਅਪਣੇ ਪ੍ਰਿੰਸੀਪਲ ਪ੍ਰੋ ਅਮਰਜੀਤ ਸਿੰਘ ਜੀ ਧੰਨਵਾਦ ਕੀਤਾ ਜਿਹਨਾਂ ਨੇ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਨੂੰ ਆਪਣੀ ਸਹਿਮਤੀ ਪ੍ਰਗਟਾਈ ਅਤੇ ਹੌਂਸਲਾ ਵਧਾਇਆ। ਸ੍ਰੀ ਮਨਦੀਪ ਅਗਰਵਾਲ , ਜਨਰਲ ਸਕੱਤਰ ਪੰਜਾਬ ਨੇ ਫੈਂਨਜ ਵਲੋਂ ਦੇਸ਼ ਭਰ ਚ ਕੀਤੇ ਜਾ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਸਾਡੀ ਸੰਸਥਾ ਭਾਰਤ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਤੇ ਜਨ ਜਾਗਰਣ ਦਾ ਗਹਿਰਾਈ ਨਾਲ ਕੰਮ ਕਰ ਰਹੀ ਹੈ।
ਇਹ ਭਾਰਤ ਸਰਕਾਰ ਲਈ ਇਕ ਵਿਚਾਰ ਕੁੰਡ ਦੇ ਤੋਰ ਤੇ ਉੱਘੇ ਵਿਦਵਾਨਾਂ ਅਤੇ ਸੁਰੱਖਿਆ ਨਾਲ ਸਬੰਧਤ ਅਧਿਕਾਰੀਆਂ ਚਲਾਈ ਜਾ ਰਹੀ ਹੈ ਜੋ ਸਮੇ ਸਮੇ ਸਮਾਜ ਦੇ ਬੁੱਧੀਜੀਵੀ ਵਰਗ ਨਾਲ ਜੁੜ ਕੇ ਦੇਸ਼ ਹਿਤ ਦੇ ਕਾਰਜ ਕਰਨ ਲਯੀ ਵਚਨਬੱਧ ਹੈ। ਸਮਾਗਮ ਚ ਮੁੱਖ ਬੁਲਾਰੇ ਦੇ ਤੋਰ ਤੇ ਸ੍ਰੀ ਜਸਬੀਰ ਸਿੰਘ ( ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਰਾਜਸਥਾਨ) ਨੇ ਅਪਣੇ ਵਿਚਾਰ ਵਿਦਿਆਰਥੀਆਂ ਅਗੇ ਰੱਖਦੇ ਹੋਏ ਦੱਸਿਆ ਕਿ ਦੇਸ਼ ਸੁਰੱਖਿਆ ਵਿਚ ਨੌਜਵਾਨਾਂ ਦੀ ਕੀ ਭੂਮਿਕਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਦਿਆਰਥੀਆਂ ਦਾ ਕੀ ਯੋਗਦਾਨ ਰਹੇਗਾ।
ਅਗੇ ਬੋਲਦੇ ਹੋਏ ਕਿਹਾ ਕਿ ਦੇਸ਼ ਦੀ ਸੁਰੱਖਿਆ ਵਿਚ ਲੜਕੀਆਂ ਦੀ ਭਾਗੇਦਾਰੀ ਕਿਵੇਂ ਵੱਧ ਰਹੀ ਹੈ ਅਤੇ ਇੱਕ ਪੜੀ ਲਿਖੀ ਲੜਕੀ ਕਿਵੇਂ 3 ਪਰਿਵਾਰਾਂ ਦਾ ਭਵਿੱਖ ਬਦਲ ਸਕਦੀ ਹੈ। ਓਹਨਾ ਦੱਸਿਆ ਸੁਰੱਖਿਆ ਦੀ ਜਿੰਮੇਵਾਰੀ ਇਕੱਲੀ ਪੁਲਿਸ ਅਤੇ ਫੌਜ ਦੀ ਨਹੀਂ ਸਗੋਂ ਹਰ ਨਾਗਰਿਕ ਨੂੰ ਬਹੁਤ ਹੀ ਸੰਜੀਦਗੀ ਨਾਲ ਤਨਦੇਹੀ ਨਾਲ ਸੁਚੇਤ ਹੋ ਕੇ ਆਸ ਪਾਸ ਚੌਕਣਾ ਰਹਿਣ ਦੀ ਲੋੜ ਹੈ। ਇਸ ਤੇਜੀ ਨਾਲ ਅਗੇ ਵੱਧ ਰਹੇ ਯੁਗ ਵੁੱਚ ਸਾਨੂੰ ਸੋਸ਼ਲ ਮੀਡੀਆ ਤੇ ਬਹੁਤ ਹੀ ਸਾਵਧਾਨੀ ਨਾਲ ਵਿਚਰਨ ਦੀ ਲੋੜ ਹੈ।
ਪ੍ਰੋਫੈਸਰ ਸੁਵੀਰ ਸਿੰਘ ਆਪਣੇ ਕਾਲਜ ਦੇ ਪ੍ਰਿੰਸੀਪਲ ਵਲੋਂ ਯੋਗ ਅਗਵਾਈ ਲਈ ਅਤੇ ਫੈਂਸ ਸੰਸਥਾ ਦਾ ਵਿਦਿਆਰਥੀ ਅਤੇ ਐਨ ਐਸ ਐਸ ਦੇ ਵਲੰਟੀਅਰ ਨੂੰ ਰਾਸ਼ਟਰੀ ਸੁਰੱਖਿਆ ਪ੍ਰਤਿ ਜਾਗਰੂਕ ਅਤੇ ਉਤਸਾਹਿਤ ਕਰਨ ਲਯੀ ਧੰਨਵਾਦ ਕੀਤਾ। 400 ਤੋਂ ਵੀ ਵੱਧ ਸਰੋਤਿਆਂ ਨੇ ਅਪਣੀ ਹਾਜ਼ਰੀ ਲਗਵਾਈ।
ਪ੍ਰਮੁੱਖ ਤੋਰ ਤੇ ਸ੍ਰੀ ਰਾਜਕਿਸ਼ੋਰ ਜੀ , ਉਪ ਪ੍ਰਿੰਸੀਪਲ ਪ੍ਰੋਫੈਸਰ ਕੰਵਲਜੀਤ ਕੌਰ, ਪ੍ਰੋ ਨਵਜੋਤ , ਪ੍ਰੋ ਲਵਲੀਨ ਪਰਮਾਰ , ਪ੍ਰੋਫੈਸਰ ਮੋਨਿਕਾ ਪ੍ਰੋਫੈਸਰ ਕਮਲਜੀਤ ਕੌਰ , ਪ੍ਰੋ ਹਰਪ੍ਰੀਤ , ਪ੍ਰੋ ਗੀਤਾਂ, ਪ੍ਰੋ ਤਰਨਜੀਤ , ਪ੍ਰੋ ਵਿਲੀਮਜੀਤ ਸਿੰਘ ਅਤੇ ਹੋਰ ਸਾਮਲ ਹੈ ।