ਦਰਦਨਾਕ ਹਾਦਸੇ ’ਚ ਇਕ ਕਾਰ ਨੂੰ ਅੱਗ ਲੱਗ ਜਾਣ ਕਾਰਨ ਕਾਰ ’ਚ ਸਵਾਰ ਔਰਤ ਜ਼ਿੰਦਾ ਸੜੀ

52

ਭਵਾਨੀਗੜ੍ਹ (ਹਰਜਿੰਦਰ ਭੋਲਾ )-ਨੇੜਲੇ ਪਿੰਡ ਭੱਟੀਵਾਲ ਕਲਾਂ ਤੋਂ ਪਿੰਡ ਘਨੌੜ ਜੱਟਾਂ ਨੂੰ ਨਹਿਰ ਦੀ ਪਟੜੀ ਨਾਲ ਜਾਂਦੀ ਸੜਕ ਉਪਰ ਅੱਜ ਬਾਅਦ ਦੁਪਹਿਰ ਵਾਪਰੇ ਇਕ ਦਰਦਨਾਕ ਹਾਦਸੇ ’ਚ ਇਕ ਕਾਰ ਨੂੰ ਅੱਗ ਲੱਗ ਜਾਣ ਕਾਰਨ ਕਾਰ ’ਚ ਸਵਾਰ ਔਰਤ ਜ਼ਿੰਦਾ ਸੜ ਗਈ। ਇਸ ਦੌਰਾਨ ਚਾਲਕ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਮੌਕੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਬਹੁਤ ਦੇਰੀ ਨਾਲ ਪਹੁੰਚਣ ’ਤੇ ਗੁੱਸੇ ’ਚ ਆਏ ਰਾਹਗੀਰਾਂ ਨੇ ਗੱਡੀ ਦੇ ਅੱਗੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਫਾਇਰ ਬ੍ਰਿਗੇਡ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਸਤਿਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਰਿਕਸ਼ਾ ਰੇਹੜੀ ਲੈ ਕੇ ਉਕਤ ਕਾਰ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਤਾਂ ਜਦੋਂ ਇਹ ਕਾਰ ਪਿੰਡ ਭੱਟੀਵਾਲ ਕਲਾਂ ਤੋਂ ਅੱਗੇ ਨਹਿਰ ਦੀ ਪਟੜੀ ਉਪਰ ਬਣੀ ਸੜਕ ਰਾਹੀਂ ਪਿੰਡ ਘਨੌੜ ਜੱਟਾਂ ਦੇ ਪੁਲ ਤੋਂ ਥੋੜ੍ਹਾ ਪਿੱਛੇ ਪਹੁੰਚੀ।ਇਸ ਮੌਕੇ ਮੌਜੂਦ ਸੰਸਾਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਖਾਨਪੁਰ ਫਕੀਰਾਂ ਨੇ ਦੱਸਿਆ ਕਿ ਇਸ ਕਾਰ ’ਚ ਉਸ ਦੇ ਪਿੰਡ ਦਾ ਬਿਕਰਮਜੀਤ ਸਿੰਘ ਪੁੱਤਰ ਰਾਮਪਾਲ ਸਿੰਘ ਅੱਜ ਆਪਣੀ ਪਤਨੀ ਸਿਮਰਨ ਕੌਰ ਨੂੰ ਦਵਾਈ ਦਿਵਾਉਣ ਲਈ ਪਟਿਆਲਾ ਵਿਖੇ ਲੈ ਕੇ ਗਿਆ ਸੀ ਤੇ ਦਵਾਈ ਲੈ ਕੇ ਵਾਪਸ ਪਰਤਦੇ ਸਮੇਂ ਇਥੇ ਇਹ ਹਾਦਸਾ ਵਾਪਰ ਗਿਆ, ਜਿਸ ’ਚ ਬਿਕਰਮਜੀਤ ਸਿੰਘ ਗੰਭੀਰ ਜ਼ਖਮੀ ਹੈ ਤੇ ਉਸ ਦੀ ਪਤਨੀ ਸਿਰਮਨ ਕੌਰ ਜ਼ਿੰਦਾ ਸੜ ਗਈ।ਇਸ ਮੌਕੇ ਮੌਜੂਦ ਸੰਸਾਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਖਾਨਪੁਰ ਫਕੀਰਾਂ ਨੇ ਦੱਸਿਆ ਕਿ ਇਸ ਕਾਰ ’ਚ ਉਸ ਦੇ ਪਿੰਡ ਦਾ ਬਿਕਰਮਜੀਤ ਸਿੰਘ ਪੁੱਤਰ ਰਾਮਪਾਲ ਸਿੰਘ ਅੱਜ ਆਪਣੀ ਪਤਨੀ ਸਿਮਰਨ ਕੌਰ ਨੂੰ ਦਵਾਈ ਦਿਵਾਉਣ ਲਈ ਪਟਿਆਲਾ ਵਿਖੇ ਲੈ ਕੇ ਗਿਆ ਸੀ ਤੇ ਦਵਾਈ ਲੈ ਕੇ ਵਾਪਸ ਪਰਤਦੇ ਸਮੇਂ ਇਥੇ ਇਹ ਹਾਦਸਾ ਵਾਪਰ ਗਿਆ, ਜਿਸ ’ਚ ਬਿਕਰਮਜੀਤ ਸਿੰਘ ਗੰਭੀਰ ਜ਼ਖਮੀ ਹੈ ਤੇ ਉਸ ਦੀ ਪਤਨੀ ਸਿਰਮਨ ਕੌਰ ਜ਼ਿੰਦਾ ਸੜ ਗਈ।

Google search engine