ਸੰਗਰੂਰ 23 ਜੂਨ: (ਭੁਪਿੰਦਰ ਵਾਲੀਆ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਰੂਰ ਬਲਾਕ ਦੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਗੋਬਿੰਦਰ ਸਿੰਘ ਮੰਗਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਅਗਨੀਪੱਥ ਕਾਨੂੰਨ ਲੈ ਕੇ ਆਈ ਹੈ ਜੋ ਕਿ ਹਿੰਦੋਸਤਾਨ ਦੀ ਜੁਆਨੀ ਵਾਸਤੇ ਬੜਾ ਮਾਰੂ ਸਿੱਧ ਹੋਵੇਗਾ ਜਿਸ ਵਿੱਚ ਪੱਚੀ ਪਰਸੈਂਟ ਮੁਲਾਜ਼ਮ ਲੰਮੇ ਸਮੇਂ ਵਾਸਤੇ ਕੰਮ ਕਰ ਸਕਣਗੇ ਅਤੇ ਪਚੱਤਰ ਪਰਸੈਂਟ ਚਾਰ ਸਾਲ ਵਾਸਤੇ ਭਰਤੀ ਕੀਤੇ ਜਾਣਗੇ ਸਤਾਰਾਂ ਸਾਲ ਤੋਂ ਇੱਕੀ ਸਾਲ ਤੱਕ ਹੀ ਕੰਮ ਕਰ ਸਕਣਗੇ ਜਿਸ ਨਾਲ ਭਾਰਤ ਵਿੱਚ ਬੇਰੁਜ਼ਗਾਰੀ ਦਾ ਹੋਰ ਵਾਧਾ ਹੋਵੇਗਾ ਅਤੇ ਗ਼ਰੀਬੀ ਵਧੇਗੀ ਖਾਸ ਕਰਕੇ ਇਹ ਕਾਨੂੰਨ ਗ਼ਰੀਬ ਲੋਕਾਂ ਤੇ ਕਿਰਤ ਕਰਨ ਵਾਲੇ ਲੋਕਾਂ ਨੌਂ ਹੋਰ ਗਰੀਬ ਕਰਨ ਵਾਸਤੇ ਬਣਾਇਆ ਗਿਆ ਹੈ ਜਿਸਦਾ ਵਿਰੋਧ ਹਿੰਦੋਸਤਾਨ ਦੇ ਕੋਨੇ ਕੋਨੇ ਵਿੱਚ ਹੋ ਰਿਹਾ ਹੈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੌਵੀ ਤਰੀਕ ਨੂੰ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੰਜਾਬ ਡੀਸੀ ਨੂੰ ਮੰਗ ਪੱਤਰ ਦਿੱਤੇ ਜਾਣਗੇ ਇਸ ਮੌਕੇ ਤੇ ਹਰਪਾਲ ਸਿੰਘ ਹੈਪੀ ਸੇਰੋਂ ਦਸ ਲੌਂਗੋਵਾਲ ਮੇਵਾ ਸਿੰਘ ਸੰਗਰੂਰ ਗੁਰਦੇਵ ਸਿੰਘ ਭੋਲਾ ਸਿੰਘ ਗੁਰਦਾਸਪੁਰਾ ਜਰਨੈਲ ਸ ਸਰੂਰ ਆਦਿ ਹਾਜ਼ਰ ਸਨ ।