ਗੋਰਮਿੰਟ ਪ੍ਰਾਇਮਰੀ ਸਕੂਲ ਢੇਰੀ ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਮਨਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 04 ਅਗਸਤ – ਗੋਰਮਿੰਟ ਪ੍ਰਾਇਮਰੀ ਸਕੂਲ ਢੇਰੀ ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਸਕੂਲ ਅਤੇ ਸਟਾਫ ਨੇ ਧੂਮਧਾਮ ਨਾਲ ਮਨਾਇਆ l ਬੱਚਿਆਂ ਨੇ ਨਵੀਆਂ ਰੰਗ ਵਰੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ l ਬੱਚਿਆਂ ਨੇ ਨਵੀਆਂ ਨਵੀਆਂ ਆਈਟਮਾਂ ਪੇਸ਼ ਕੀਤੀਆਂ l ਇਸ ਮੌਕੇ ਤੇ ਸੀ ਐਚ ਟੀ ਮਨੀਸਾ ਭਾਟੀਆਂ , ਐਚ ਟੀ ਕਮਲਜੀਤ ਕੌਰ , ਅਧਿਆਪਕ ਕੁਲਦੀਪ ਕੌਰ , ਬਲਵੀਰ ਸਿੰਘ , ਸ਼ੁਭਮ ਸ਼ਰਮਾ , ਗੋਰਵ ਗੋਇਲ , ਕਰਨ , ਸੀਮੂ ਹਾਜਿਰ ਸਨ । ਸਕੂਲ ਮੁਖੀ ਨੇ ਚੰਗਾ ਪ੍ਰੋਗਰਾਮ ਪੇਸ਼ ਕਰਨ ਤੇ ਬੱਚਿਆਂ ਦੀ ਤਾਰੀਫ ਕੀਤੀ l ਇਸ ਪ੍ਰੋਗਰਾਮ ਤੇ ਪਿੰਡ ਵਾਸੀ ਕਾਫੀ ਖੁੱਸ਼ ਹਨ l