ਗਲਤ ਸਾਈਡ (WRONG SIDE ) ਆ ਰਹੀ ਇੰਨੋਵਾ ਕਾਰ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ

58

ਲੁਧਿਆਣਾ : ਪ੍ਰਵੇਸ਼ ਗਰਗ : ਅਕਸਰ ਲੋਕ ਆਪਣਾ ਸਮਾਂ ਬਚਾਉਣ ਲਈ ਗਲਤ ਸਾਈਡ ਤੋਂ ਨਿਕਲਣ/ ਆਉਣ-ਜਾਣ ਦੀ ਗਲਤੀ ਕਰਦੇ ਹਨ ਜਿਸਦਾ ਖਮਿਆਜ਼ਾ ਓਹਨਾ ਨੂੰ ਭੁਗਤਣਾ ਪੈਂਦਾ ਹੈ I ਇਸੀ ਤਰ੍ਹਾਂ ਗਿੱਲ ਨਹਿਰ ਤੋਂ ਦੁਗਰੀ ਵੱਲ ਜਾਣ ਸੜਕ ਉੱਪਰ ਹੋਏ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਰਾਤ ਨੂੰ ਲੱਗਭਗ 2 ਵਜੇ ਗਲਤ ਸਾਈਡ ਆਉਣ ਵਾਲੀ ਇਨੋਵਾ ਕਾਰ ਓਵਰ ਲੋਡ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ I ਇਸ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਪਰ ਜਾਣੀ ਨੁਕਸਾਨ ਹੋਣ ਤੋਂ ਬਚ ਗਿਆ I ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਡਰਾਈਵਰ ਅਤੇ ਟਰੱਕ ਡਰਾਈਵਰ ਦੋਨੋ ਫ਼ਰਾਰ ਦਸੇ ਜਾ ਰਹੇ ਹਨ I

Google search engine