ਖਨੌਰੀ ਵਿਖੇ ਮੈਡਮ ਕਾਂਤਾ ਗੋਇਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵੋਟਾਂ ਮੰਗੀਆਂ

78

ਮੈਡਮ ਕਾਂਤਾ ਗੋਇਲ ਨੇ ਗੁਰਮੇਲ ਸਿੰਘ ਘਰਾਚੋਂ ਆਮ ਆਦਮੀ ਪਰਟੀ ਦੇ ਹੱਕ ਵਿੱਚ ਮਿਨਾਕਸ਼ੀ ਮਿੱਤਲ ਦੇ ਘਰ ਵੋਟਾਂ ਮੰਗਿਆਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 18 ਜੂਨ – ਜਿਉਂ ਜਿਉਂ 23 ਜੂਨ ਨੇੜੇ ਆ ਰਹੀ ਹੈ , ਸਾਰੀਆਂ ਪਾਰਟੀਆਂ ਦਾ ਪ੍ਰਚਾਰ ਵੀ ਵਧਦਾ ਜਾ ਰਿਹਾ ਹੈ l ਅੱਜ ਸ੍ਰੀਮਤੀ ਕਾਂਤਾ ਗੋਇਲ ਨੇ ਆਮ ਪਾਰਟੀ ਦੇ ਹਲਕਾ ਲੋਕ ਸਭਾ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵੋਟਾਂ ਮੰਗਣ ਲਈ ਵਾਰਡ ਨੰਬਰ 4 ਦੀ ਐਮ ਸੀ ਮੀਨਾਕਸ਼ੀ ਮਿੱਤਲ ਪਤਨੀ ਬੰਟੀ ਮਿੱਤਲ ਦੇ ਘਰ ਗਏ l ਜਿਥੇ ਮੁਹੱਲੇ ਦਾ ਭਾਰੀ ਇਕੱਠ ਸੀ l ਬੰਟੀ ਮਿੱਤਲ ਸ੍ਰ ਪ੍ਰਮਿੰਦਰ ਸਿੰਘ ਢੀਂਡਸਾ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਸਨ l ਇਸ ਵਾਰ ਪਰਮਿੰਦਰ ਸਿੰਘ ਢੀਂਡਸਾ ਚੋਣ ਮੈਦਾਨ ਵਿੱਚ ਨਹੀਂ ਹਨ l ਹੁਣ ਬੰਟੀ ਮਿੱਤਲ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹਨ l ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਤੁਸੀਂ 40 ਸਾਲ ਕਾਂਗਰਸ ਨੂੰ ਅਤੇ 35 ਸਾਲ ਅਕਾਲੀਆਂ ਨੂੰ ਦਿਤੇ l ਹੁਣ 5 ਸਾਲ ਆਮ ਆਦਮੀ ਪਾਰਟੀ ਨੂੰ ਦਿਓ l ਤੁਹਾਡੇ ਨਾਲ ਕਰੇ ਸਾਰੇ ਬਾਅਦੇ ਪੁਰੇ ਹੋਣਗੇ l ਇੱਕ ਜਾਂ ਦੋ ਮਹੀਨਿਆਂ ਚ 18 ਸਾਲ ਤੋਂ ਉਪਰ ਹਜਾਰ ਹਜਾਰ ਰੁਪਏ ਖਾਤੇ ਵਿੱਚ ਆਉਂਣੇ ਸੁਰੂ ਹੋ ਜਾਣਗੇ l ਉਨ੍ਹਾਂ ਅੱਗੇ ਕਿਹਾ ਅਸੀਂ ਭੱਠਲ ਦੀਆਂ ਪੰਜ ਪੈਨਸ਼ਨਾਂ ਅਤੇ ਪ੍ਰਕਾਸ਼ ਸਿੰਘ ਦੀਆਂ ਛੇ ਪੈਨਸ਼ਨਾਂਂ ਅਤੇ ਹੋਰ ਸਭ ਦੀਆਂ ਪੈਨਸ਼ਨਾਂ ਬੰਦ ਕਰਵਾਈਆਂ l ਇਸ ਤਰਾਂ ਸਰਕਾਰ ਨੂੰ ਕਰੋੜਾਂ ਰੂਪਏ ਦਾ ਹਰ ਮਹੀਨੇ ਲਾਭ ਹੋਣ ਲੱਗਾ ਤੇ ਪੰਚਾਇਤੀ ਜ਼ਮੀਨਾਂ ਦਾ ਪੰਜ ਹਜਾਰ ਕਿੱਲਾ ਕਬਜਾ ਕੀਤਾ ਹੋਇਆ ਛੱਡਵਾਇਆ ਅਗਲੇ ਮਹੀਨੇ ਛੇ ਹਜਾਰ ਕਿਲਾ ਹੋਰ ਛਡਵਾਵਾਂਗੇ l 6635 ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਭਰਤੀ ਵਾਰੇ ਪੁੱਛੇ ਇੱਕ ਸਵਾਲ ਦਾ ਜੁਆਬ ਦਿੰਦੇ ਕਿਹਾ ਕਿ ਸਾਰੇ ਮੰਤਰੀ ਅਤੇ ਐਮ ਐਲ ਏ ਚੋਣਾਂ ਵਿੱਚ ਰੁਝੇ ਹੋਏ ਹਨ l 28 ਜਾਂ 29 ਜੂਨ ਤੱਕ ਸਭ ਨੂੰ ਜੁਆਇੰਨਗ ਕਰਾ ਦੇਵਾਂਗੇ l ਇਸੇ ਇਹਨਾਂ ਨਾਲ ਜੋਰਾ ਸਿੰਘ ਉਪਲ ਪ੍ਰਧਾਨ ਟਰੱਕ ਯੂਨੀਅਨ , ਅਸ਼ੋਕ ਗੋਇਲ ਪ੍ਰਧਾਨ ਸਹਾਰਾ ਚੈਰੀਟੇਬਲ ਟਰੱਸਟ , ਤਰਸ਼ੇਮ ਸਿੰਗਲਾ ਸਾਬਕਾ ਪਰਧਾਨ ਨਗਰ ਪੰਚਾਇਤ , ਛੋਟੂ ਗਰਗ ਸਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਸੈਂਟੀ ਮਿੱਤਲ , ਤਾਰਾ ਚੰਦ ਮਿੱਤਲ ਪ੍ਰਧਾਨ ਗਉੂਸਾਲਾ ਮਨੀ ਗੋਇਲ ਅਤੇ ਹੋਰ ਪਤਵੰਤੇ ਸਜਣ ਹਾਜਿਰ ਸਨ l

Google search engine