ਅੱਜ ਮੱਸਿਆ ਦੇ ਦਿਹਾੜੇ ਤੇ ਹੰਸਡਹਿਰ ਕਮੇਟੀ ਨੇ ਲਾਇਆ ਲੰਗਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਜੂਨ – ਅੱਜ ਮੱਸਿਆ ਦੇ ਦਿਹਾੜੇ ਤੇ ਨਜਦੀਕੀ ਪਿੰਡ ਬਿੰਦੂਸਰ ਤੀਰਥ ਹੰਸਡਹਿਰ ਵਿਖੇ ਕਮੇਟੀ ਨੇ ਲੰਗਰ ਲਾਇਆ l ਕਮੇਟੀ ਦੇ ਸਲਾਹਕਾਰ ਸ੍ਰੀ ਗਿਆਨ ਚੰਦ ਗੋਇਲ ਖਨੌਰੀ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਇਸ ਲੰਗਰ ਦੀ ਸੇਵਾ ਸਵਰਗੀ ਲਾਲਾ ਜਗਨ ਨਾਥ ਦੇ ਸਪੂਤਰ ਸੀਤਾ ਰਾਮ ਧਨੌਰੀ ਵਾਲੇ ਨੇ ਕਰਵਾਈ l ਉਨ੍ਹਾਂ ਅੱਗੇ ਕਿਹਾ ਇਥੇ ਹਰ ਸੋਮਵਾਰੀ ਮਸਿਆ ਨੂੰ ਭਾਰੀ ਮੇਲਾ ਲੱਗਦਾ ਹੈ ਅਤੇ ਹਰੇਕ ਮੱਸਿਆ ਨੂੰ ਲੋਕ ਇਸਨਾਨ ਕਰਨ ਆਉਂਦੇ ਹਨ l ਇਸ ਤੋਂ ਇਲਾਵਾ ਰੂਲਦੁ ਰਾਮ , ਲਾਲ , ਪਾਲਾ ਰਾਮ , ਸੁਭਾਸ਼ ਚੰਦ ਨੇ ਵੀ ਯੋਗ ਦਾ ਪਾਇਆ l ਇਸ ਮੋਕੇ ਤੇ ਲਾਲਾ ਰੋਸ਼ਨ ਲਾਲ ਨੂੰ ਕਮੇਟੀ ਨੇ ਸਨਮਾਨਿਤ ਕੀਤਾ l