ਖਨੌਰੀ ਵਿੱਚ ਹਲਕਾ ਸੰਗਰੂਰ ਦੀਆਂ ਜਿਮਨੀ ਚੋਣਾਂ ਸ਼ਾਂਤੀ ਪੂਰਵਕ ਪਈਆਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 23 ਜੂਨ – ਖਨੌਰੀ ਮੰਡੀ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੀਆਂ ਜਿਮਨੀ ਚੋਣਾਂ ਸ਼ਾਂਤੀ ਪੂਰਵਕ ਸੰਪੰਨ ਹੋ ਗਈਆਂ l ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਚੋਣ ਵਿੱਚ ਕੋਈ ਛੋਟੀ ਮੋਟੀ ਤਤਕਾਰ ਬਾਜੀ ਵੀ ਨਹੀ ਹੋਈ l ਚੋਣ ਕੇਂਦਰਾਂ ਵਿੱਚ ੲੰਜੰਟਾਂ ਵਿੱਚ ਮੇਲ ਮਿਲਾਪ ਰਿਹਾ l ਚੋਣ ਬੂਥਾਂ ਵਿੱਚ ਵੀ ਆਪਸੀ ਭਾਈ ਚਾਰਾ ਬਣਾਈ ਰੱਖਿਆ l ਖਨੌਰੀ ਦੇ ਲਾਗਲੇ ਪਿੰਡਾਂ ਵਿੱਚ ਵੀ ਕੋਈ ਵੀ ਆਪਸੀ ਤਕਰਾਰ ਬਾਜੀ ਸੁਣਨ ਵਿੱਚ ਨਹੀਂ ਮਿਲੀ l ਵੋਟਾਂ ਦੀ ਰਫ਼ਤਾਰ ਸਵੇਰ ਤੋਂ ਹੀ ਮੱਠੀ ਰਹੀ l ਸ਼ਾਮ ਤੱਕ ਹੀ ਮੱਠੀ ਰਫ਼ਤਾਰ ਨਾਲ ਚਲੀ l ਜਿਸ ਕਰਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਚਿੰਤਾਂ ਲੱਗੀ ਰਹੀ l ਖਨੌਰੀ ਮੰਡੀ ਅਤੇ ਖਨੌਰੀ ਦੀਆਂ ਕੁੱਲ 10714 ਸਨ l ਜਿੱਸ ਵਿੱਚੋਂ 4583 ਪੋਲ ਹੋਈਆਂ l ਕੁੱਲ 42.77 % ਵੋਟ ਪੋਲ ਹੋਏ l ਮੈਡਮ ਗੁਰਪ੍ਰੀਤ ਕੌਰ ਨਾਇਬ ਤਸੀਲਦਾਰ ਖਨੌਰੀ ਨੇ ਸਾਰੇ ਬੂਥਾਂ ਦਾ ਜਾਇਜਾ ਲਿਆ l ਸ੍ਰੀ ਬਰਿੰਦਰ ਗੋਇਲ ਹਲਕਾ ਵਿਧਾਇਕ ਲਹਿਰਾ ਅਤੇ ਸ.ਪ੍ਰਰਮਿੰਦਰ ਸਿੰਘ ਢੀਂਡਸਾ ਨੇ ਸਾਰੇ ਪਿੰਡਾਂ ਦਾ ਜਾਇਜਾ ਲਿਆ l