ਖਨੌਰੀ ਨੈਸ਼ਨਲ ਹਾਇਵੇ ਤੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਚਾਲੂ ਕਰਵਾਈਆਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਜੁਲਾਈ – ਸਤੀਸ਼ ਸਿੰਗਲਾ ਪ੍ਰਧਾਨ ਆੜਤੀ ਐਸੋਸੀਏਸ਼ਨ ਖਨੌਰੀ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ੍ਰੀ ਬਰਿੰਦਰ ਗੋਇਲ ਹਲਕਾ ਵਿਧਾਇਕ ਲਹਿਰਾ ਦੇ ਦਿਸ਼ਾ ਨਿਰਦੇਸ਼ ਤੇ ਜੋ ਖਨੌਰੀ ਸਹਿਰ ਵਿੱਚ ਲੰਮੇ ਸਮੇਂ ਤੋਂ ਲਾਈਟਾਂ ਬੰਦ ਪਈਆਂ ਸਨ l ਉਨਾਂ ਨੂੰ ਅੱਜ ਚਾਲੂ ਕਰਵਾ ਦਿੱਤਾ ਹੈ ਅਤੇ ਨੈਸ਼ਨਲ ਹਾਈ ਵੇ ਤੇ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਸਨ l ਜਿਸ ਤੇ ਅੱਜ ਸਫਾਈ ਲਈ ਲੇਵਰ ਲਗਾ ਦਿੱਤੀ ਹੈ l ਟੋਲ ਪਲਾਜਾ ਪੈਂਦ ( ਖਨੌਰੀ ) ਤੋਂ ਗੁਰਦੱਤ ਸਿੰਘ ਨੇ ਕਿਹਾ ਕਿ ਅਸੀਂ ਖਨੌਰੀ ਤੋਂ ਸੰਗਰੂਰ ਤੱਕ ਸਾਰਾ ਨੈਸ਼ਨਲ ਹਾਈ ਵੇ ਸਾਫ ਕਰਵਾ ਰਹੇ ਹਾਂ ਅਤੇ ਲਾਈਟਾਂ ਚਾਲੂ ਕਰਵਾ ਰਹੇ ਹਾਂ l ਸਤੀਸ਼ ਸਿੰਗਲਾ ਨੇ ਸਮੂਹ ਟਰੱਕ ਮਾਰਕੀਟ ਨੂੰ ਬੇਨਤੀ ਕੀਤੀ ਹੈ ਕਿ ਜੋ ਕਵਾੜ ਸੜਕ ਤੇ ਪਿਆ ਹੈ , ਉਸ ਨੂੰ ਚੁੱਕ ਕੇ ਸਾਈਡ ਤੇ ਰੱਖਣ ਤੇ ਸਫਾਈ ਵਿੱਚ ਸਹਿਯੋਗ ਦੇਣ l