ਖਨੌਰੀ ਦੀ ਸੀ ਐਨ ਜੀ ਵੈਨ ਨੂੰ ਲੱਗੀ ਅੱਗ , ਵਾਲ ਵਾਲ ਬੱਚਿਆ ਚਾਲਕ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਅਗਸਤ – ਪਾਤੜਾਂ ਸੰਗਰੂਰ ਰੋਡ ਤੇ ਮਹਿਲਾਂ ਚੋਂਕ ਨੇੜੇ ਇੱਕ ਸੀ ਐਨ ਸੀ ਵੈਨ ਨੂੰ ਅੱਗ ਲੱਗ ਗਈ । ਵੈਨ ਨੂੰ ਵੈਨ ਦਾ ਮਾਲਿਕ ਚਲਾਅ ਰਿਹਾ ਸੀ । ਜਿਊਂ ਉਸ ਨੂੰ ਪਤਾ ਲਗਾ ਕਿ ਵੈਨ ਵਿਚੋਂ ਧੂਆਂ ਨਿਕਲ ਰਿਹਾ ਹੈ ਉਸ ਨੈ ਗਡੀ ਹੋਲੀ ਕਰ ਕੇ ਛਾਲ ਮਾਰ ਦਿੱਤੀ । ਦੇਖਦੇ ਹੀ ਦੇਖਦੇ ਗਡੀ ਵਿਚੋਂ ਉੱਚੀਆਂ ਉੱਚੀਆਂ ਲਾਟਾਂ ਨਿਕਲਣ ਲੱਗੀਆਂ l ਫਾਇਰ ਵਿਗਰੇਡ ਨੇ ਆ ਕੇ ਗਡੀ ਨੂੰ ਅੱਗ ਤੇ ਕਾਬੂ ਪਾਇਆ , ਪਰ ਉਦੋਂ ਤੱਕ ਵੈਨ ਪੂਰੀ ਤਰਾਂ ਜਲ ਕੇ ਰਾਖ ਹੋ ਚੁੱਕੀ ਸੀ । ਵੈਨ ਦਾ ਮਾਲਿਕ ਰੇਡੀਮੇਡ ਕਪੜੇ ਦੀ ਸਪਲਾਈ ਕਰਦਾ ਸੀ । ਉਸ ਨੇ ਕਈ ਵਾਰ ਏਜੰਸੀ ਚ ਸਿਕਾਇਤ ਵੀ ਕੀਤੀ ਸੀ ਕਿ ਗਡੀ ਤੰਗ ਕਰਦੀ ਹੈ । ਪਰ ਏਜੰਸੀ ਨੇ ਕੋਈ ਗੋਰ ਨਹੀ ਕੀਤੀ l ਗਡੀ ਦਾ ਮਾਲਿਕ ਦੋ ਦਿਨ ਪਹਿਲਾਂ ਹੀ ਗਡੀ ਠੀਕ ਕਰਵਾ ਕੇ ਲਿਆਇਆ ਸੀ ।