ਚੰਡੀਗੜ੍ਹ–( ਹਰਜਿੰਦਰ ਭੋਲਾ )
ਮੀਡੀਆ ਵਿੱਚ ਚਰਚਾ ਛਿੜੀ ਹੋਈ ਹੈ ਕਿ, ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਦੀ ਭਾਜਪਾ ਸਰਕਾਰ ਉਪ ਰਾਸ਼ਟਰਪਤੀ ਦੇ ਵਜੋਂ ਉਮੀਦਵਾਰ ਐਲਾਨ ਸਕਦੀ ਹੈ।
ਖਬਰਾਂ ਤਾਂ ਇਹ ਵੀ ਹਨ ਕਿ, ਕੈਪਟਨ ਅਮਰਿੰਦਰ ਫਿਲਹਾਲ ਲੰਡਨ ਵਿੱਚ ਆਪਣੀ ਸਰਜਰੀ ਕਰਵਾਉਣ ਗਏ ਹੋਏ ਹਨ ਅਤੇ ਉਹਦੇ ਬਾਅਦ ਕੈਪਟਨ ਭਾਜਪਾ ਨਾਲ ਰਲੇਵਾਂ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ, ਮੌਜੂਦਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ 2022 ਨੂੰ ਪੂਰਾ ਹੋਣ ਵਾਲਾ ਹੈ। ਇਸ ਲਈ ਮੰਨਿਆ ਜਾ ਰਿਹਾ ਕਿ, ਭਾਜਪਾ ਵਿੱਚ ਕੈਪਟਨ ਦੇ ਰਲੇਵੇ ਮਗਰੋਂ ਉਹਨਾਂ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ।