ਮਸਤੂਆਣਾ ਸਾਹਿਬ, 8 ਅਕਤੂਬਰ

-ਅੱਜ ਇੱਥੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਵਲੋਂ ਪੰਜਾਬ ਵਿਚ ਖੇਤੀਬਾੜੀ ਤੇ ਕਿਸਾਨੀ ਦੇ ਸੰਕਟ, ਬਦਲਵੇਂ ਮਾਡਲ ਅਤੇ ਸੰਯੂਕਤ ਕਿਸਾਨ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਕਾਰਵਾਈ ਗਈ ਜਿਸ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਤੇ ਹੋਰ ਸਮਾਜਕ ਸੰਸਥਾਵਾਂ ਦੇ ਆਗੂਆਂ ਤੇ ਕਾਰਕੁਨ੍ਹਾਂ ਨੇ ਹਿਸਾ ਲਿਆ।


ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕਾਲਜ਼ ਦੇ ਆਡੀਟੋਰੀਅਮ ਵਿਚ ਕਰਵਾਈ ਖੁਲੀ ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਫ਼ਰੰਟ ਦੇ ਆਗੂ ਸੁਖਦੇਵ ਸਿੰਘ ਭੁਪਾਲ ਨੇ ਆਖਿਆ ਕਿ ਇਕ ਪਾਸੇ ਪੰਜਾਬ ਦੀ ਜਮੀਨ ਹਵਾ ਅਤੇ ਪਾਣੀ ਦੇ ਸਾਧਨਾਂ ਦਾ ਮਾਲੀਆਂ ਮੇਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਪਾਸੇ ਕਿਸਾਨ ਭਾਈਚਾਰਾ ਆਮਦਨ ਘਟਣ, ਲਾਗਤਾਂ ਤੇ ਕਰਜੇ ਦਾ ਬੋਝ ਬਧਣ ਕਰਕੇ ਗੰਭੀਰ ਸਮੱਸਿਆਵਾਂ ਨਾਲ ਦੋ ਚਾਰ ਹੋ ਰਿਹਾ ਹੈ । ਇਸ ਦੇ ਨਾਲ ਹੀ ਜਲਵਜੂ ਤਾਵਦੀਲੀ ਕਰਕੇ ਫ਼ਸਲਾਂ ਤੇ ਮਨੁੱਖੀ ਜੀਵਨ ਤੇ ਘਾਤਕ ਬਿਮਾਰੀਆਂ ਦਾ ਹਮਲਾ ਤੇਜ ਹੋ ਗਿਆ ਹੈ । ਇਨ੍ਹਾਂ ਹਾਲਾਤਾਂ ਲਈ ਪਿੱਛਲੇ ਪੰਜ ਦਹਾਕਿਆਂ ਤੋਂ ਚੱਲ ਰਹੀ ਸੰਨਅਤੀ -ਰਸਾਈਣਿਕ ਖੇਤੀਬਾੜੀ ਲਈ ਜਿੰਮੇਵਾਰ ਹੈ ਜਿਸ ਨੂੰ ਹੁਣ ਕੁਦਰਤੀ ਖੇਤੀ ਵਿਧੀ ਅਤੇ ਸਹਿਕਾਰੀ ਪ੍ਰਬੰਧ ਦੀਆਂ ਲੀਹਾਂ ਤੇ ਮੁੜ ਵਿਓਂਤਨ ਦੀ ਅਨਸਰਦੀ ਲੋੜ ਹੈ ।

ਉਹਨਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਅੰਦਰ ਖੇਤੀਬਾੜੀ ਦੇ ਬਦਲਵੇ ਮਾਡਲ ਦੇ ਅਧਾਰ ਤੇ ਬਡੇਰੀ ਏਕਤਾ ਦੇ ਯਤਨ ਕੀਤੇ ਜਾਣ ਦੀ ਫੌਰੀ ਲੋੜ ਹੈ ਫ਼ਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਕੇ ਇਹੇ ਮਹਿਜ ਭਰਮ ਹੈ ਕੇ ਕੁਦਰਤੀ ਖੇਤੀ ਕਰ ਕੇ ਖੇਤੀ ਉਤਪਾਦਨ ਘਟ ਜਾਵੇਗਾ । ਖੇਤੀ ਨੂੰ ਹੰਡਣ ਸਰ ਅਤੇ ਇਨਸਾਨੀ ਤੇ ਮਾਵੇਸ਼ੀ ਸਿਹਤ ਨੂੰ ਜਕੀਨੀ ਬਨਾਉਣ ਲਈ ਖੇਤੀਬਾੜੀ ਖੇਤਰ ਲਈ 50ਫੀਸਦ ਵੱਖਰਾ ਬਜਟ ਰੱਖਿਆਂ ਜਾਣਾ ਚਾਹੀਂਦਾ ਹੈ।
ਇਸ ਮੌਕੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਜਰਨਲ ਸਕੱਤਰ ਜਗਪਾਲ ਸਿੰਘ ਉਧਾ ਨੇ ਵੀ ਸਾਂਝੇ ਜਨਤਕ ਘੋਲਾਂ ਵਾਰੇ ਆਪਣੇ ਤਜਰਬੇ ਸ਼ਾਂਝੇ ਕੀਤੇ।


ਇਸ ਮੌਕੇ ਜਮੂਹਰੀ ਕਿਸਾਨ ਸਵਾ ਦੇ ਊਧਮ ਸਿੰਘ ਸੰਤੋਖਪੁਰਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ )ਦੇ ਰੋਹੀ ਸਿੰਘ ਮੰਗਵਾਲ, ਕੁਲਹਿੰਦ ਕਿਸਾਨ ਸਵਾ ਦੇ ਮੇਜਰ ਸਿੰਘ ਪੂਨਾਵਾਲ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂ ਕਿਰਨਜੀਤ ਸੇਖੋਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਕੁਲਦੀਪ ਸਿੰਘ, ਸਮਾਜ ਸੇਵੀ ਡਾ. ਏ ਐਸ ਮਾਨ, ਡਾ. ਲਕਸ਼ਮੀ ਨਾਰਾਇਣ ਭੀਖੀ, ਇੰਜੀ. ਸੁਖਵਿੰਦਰ ਸਿੰਘ ਭੱਠਲ, ਮਨੀ ਰਾਮ ਪੁਨੀਆਂ ਗੰਗਾਨਗਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਾਸਟਰ ਗੁਰਚਰਨ ਸਿੰਘ ਖੋਖ਼ਰ, ਗੁਰਮੇਲ ਸਿੰਘ ਖਾਈ ਕਿਸਾਨ ਵਿਕਾਸ ਫ਼ਰੰਟ, ਸਰਪੰਚ ਬਲਜਿੰਦਰ ਸਿੰਘ ਭੱਠਲ ਆਦਿ ਨੇ ਵਿਚਾਰ ਚਰਚਾ ਵਿਚ ਹਿਸਾ ਲਿਆ! ਅਕਾਲ ਕਾਲਜ ਕੋਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਵਿਚਾਰ ਚਰਚਾ ਵਿਚ ਪੁਹੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।