ਐਸ ਬੀ ਐਸ ਸਕੂਲ ਅਨਦਾਨਾ ਵਿਖੇ ਮਨਾਇਆ ਤੀਜ ਦਾ ਤਿਉਹਾਰ

0
148

ਐੱਸ ਬੀ ਐੱਸ ਪਬਲਿਕ ਸਕੂਲ ਅਨਦਾਨਾ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ
ਕਮਲੇਸ਼ ਗੋਇਲ ਖਨੌਰੀ ਖਨੌਰੀ 30 ਜੁਲਾਈ – ਅੱਜ ਐੱਸ ਬੀ ਐੱਸ ਪਬਲਿਕ ਸਕੂਲ ਅਨਦਾਨਾ ਵਿਖੇ ਤੀਜ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਅਧਿਆਪਕਾ ਸ੍ਰੀਮਤੀ ਦੀਪਿਕਾ ਤੇ ਸਟਾਫ ਮੈਂਬਰ ਦਰਵੇਸ਼ ਕੁਮਾਰ, ਰਾਜਕੁਮਾਰ , ਮਨੋਜ ਨੈਨ , ਸੁਦੇਸ਼ ਪੁੰਨੀਆ , ਮਾਇਆ , ਅਜੂੰ , ਸੀਮਾ, ਆਦਿ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੂਲ ਮੰਤਰ ਨਾਲ ਕੀਤੀ ਗਈ । ਇਸ ਤੋਂ ਬਾਅਦ ਬੱਚਿਆਂ ਨੇ ਕਵਿਤਾ ਵਾਚਨ ਅਤੇ ਗੀਤ ਗਾਏ। ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਸਾਰੀਆਂ ਦਾ ਮਨ ਮੋਹ ਲਿਆ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਦੀਪਿਕਾ ਨੇ ਤੀਜ ਦੇ ਤਿਉਹਾਰ ਦੇ ਮਹੱਤਵ ਨੂੰ ਸਪਸ਼ਟ ਕਰਦੇ ਹੋਏ ਸਾਰਿਆਂ ਨੂੰ ਤੀਜ ਦੀ ਲੱਖ ਲੱਖ ਵਧਾਈਆਂ ਦਿੱਤੀਆਂ ।

Google search engine