ਲੰਗਰ ਕਮੇਟੀ ਦੇ ਟਰੱਕ ਨੂੰ ਕੈਬਨਿਟ ਮੰਤਰੀ, ਵਿਧਾਇਕਾਂ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ..
ਸੁਨਾਮ ਊਧਮ ਸਿੰਘ ਵਾਲਾ 20 ਜੂਨ (ਅੰਸ਼ੂ ਡੋਗਰਾ )ਸਥਾਨਕ ਸ੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵੱਲੋਂ ਬਾਬਾ ਅਮਰਨਾਥ ਵਿਖੇ ਲੰਗਰ ਲਗਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਰੱਕ ਰਵਾਨਾ ਕੀਤਾ ਗਿਆ
ਉਸ ਮੌਕੇ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ,ਵਿਧਾਇਕ ਅਮਨ ਅਰੋੜਾ ,ਵਿਧਾਇਕ ਜਗਦੀਪ ਸਿੰਘ ਗੋਲਡੀ ਜਲਾਲਾਬਾਦ ਵੱਲੋਂ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਾਬਾ ਸ਼ਿਵ ਭੋਲੇ ਦਾ ਆਸ਼ੀਰਵਾਦ ਸਾਰਿਆਂ ਤੇ ਬਣਿਆ ਰਹੇ ਅਤੇ ਹਰ ਵਿਅਕਤੀ ਤੇ ਭਗਵਾਨ ਦੀ ਕਿਰਪਾ ਰਹੀ ਉਨ੍ਹਾਂ ਨੂੰ ਅੱਜ ਇੱਥੇ ਹਿੱਸਾ ਬਣ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ
ਇਸ ਮੌਕੇ ਪ੍ਰਧਾਨ ਡਾ ਕੁਲਵੰਤ ਰਾਏ ਪੂਰੀ,ਚੇਅਰਮੈਨ ਹਿਟਲਰ ਗਰਗ ਅਤੇ ਦੀਪਕ ਗਰਗ ਟਿੰਕੂ ਨੇ ਕਿਹਾ ਕਿ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਉਨ੍ਹਾਂ ਦੀ ਲੰਗਰ ਕਮੇਟੀ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਉਥੇ ਉਨ੍ਹਾਂ ਦੀ ਹਰ ਸੁਵਿਧਾ ਰਹਿਣ ਸਹਿਣ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ 32 ਵਾਂ ਵਿਸ਼ਾਲ ਭੰਡਾਰਾ ਇੱਥੇ ਲਗਾਇਆ ਜਾ ਰਿਹਾ ਹੈ
ਇਸ ਮੌਕੇ ਵਪਾਰੀ ਆਗੂ ਰਾਜਨ ਸਿੰਗਲਾ ਦੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਇਸ ਮੌਕੇ ਪਵਨ ਭੋਲਾ ,ਵਿਪਨ ਗੋਇਲ, ਸੰਤੋਸ਼ ਮੇਸ਼ੀ, ਰਜਨੀਸ਼ ,ਨਰੇਸ਼ ਕੁਮਾਰ, ਸੰਤੋਸ਼ ਅਤੇ ਕਈ ਹੋਰ ਸ਼ਹਿਰ ਵਾਸੀ ਮੌਜੂਦ ਸਨ