ਸੰਗਰੂਰ ਵਿੱਚ ਏਅਰਪੋਰਟ ਲੈ ਕੇ ਆਵਾਂਗਾ ਤੇ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਾਗਾ : ਢਿੱਲੋਂ

ਝੂਠ ਬੋਲ ਕੇ ਸਰਕਾਰ ਬਣਾਈ ,ਆਮ ਲੋਕ ਦਾ ਵਿਸ਼ਵਾਸ ਤੋੜਿਆ : ਮਨੋਰੰਜਨ ਕਾਲੀਆ

ਨੌਜਵਾਨਾਂ ਨੌਕਰੀ,ਰੋਜਗਾਰ ਨੂੰ ਤੇ ਔਰਤਾ 1000/- ਪ੍ਰਤੀ ਮਹੀਨਾ ਦੀ ਉਮੀਦ ਛੱਡ ਚੁਕੇ ਹਨ ,ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ : ਸੁਭਾਸ਼ ਸ਼ਰਮਾ

ਸੰਗਰੂਰ 20 ਜੂਨ

-ਸਥਾਨਕ ਸਿਬੀਆ ਸਟ੍ਰੀਟ ਵਿਖੇ ਵਾਰਡ ਨੰਬਰ 11 ਤੇ 14 ਦੀ ਸਾਂਝੀ ਚੋਣ ਮੀਟਿੰਗ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਹੋਈ ,ਇਸ ਚੋਣ ਮੀਟਿੰਗ ਦਾ ਆਯੋਜਨ ਆਰਤੀ ਕਾਲੜਾ ਸਾਬਕਾ ਐਮ ਸੀ ,ਜਸਵਿੰਦਰ ਸਿੰਘ ਪ੍ਰਿੰਸ ਸਾਬਕਾ ਐਮ ਸੀ ਤੇ ਵਿਨੋਦ ਬੋਦੀ, ਸਾਬਕਾ ਐਮ ਸੀ ਵਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ।
ਜਿਸ ਵਿੱਚ ਸੈਂਕੜੇ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਹਿਸਾ ਲਿਆ ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਜੇਤੂ ਬਣਾਉਣ ਲਈ ਵਿਸ਼ਵਾਸ ਦਵਾਇਆ ।

ਚੋਣ ਜਲਸੇ ਦਾ ਮੰਚ ਸੰਚਾਲਨ ਕਰਦਿਆਂ ਜਤਿੰਦਰ ਕਾਲੜਾ ਸੂਬਾ ਕੋਰਡੀਨੇਟਰ ,ਭਾਜਪਾ ਸੈੱਲ ,ਪੰਜਾਬ ਨੇ ਕਿਹਾ ਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁਦੇ ਤੇ ਫੇਲ ਸਾਬਿਤ ਹੋਈ ਹੈ ,ਇਸ ਲਈ ਪੰਜਾਬ ਦੇ ਵਿਕਾਸ ਖੁਸ਼ਹਾਲੀ ਤੇ ਤਰੱਕੀ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਆਪਣੀ ਵੋਟ ਪਾ ਕੇ ਕਾਮਯਾਬ ਕਰੋ । ਇਸ ਚੋਣ ਮੀਟਿੰਗ ਨੂੰ ਸਬੋਧਨ ਕਰਦਿਆਂ ਸੁਭਾਸ਼ ਸ਼ਰਮਾ,ਸੂਬਾ ਜਨਰਲ ਸਕੱਤਰ ਭਾਜਪਾ ਪੰਜਾਬ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਨਹੀਂ ,ਬਲਕਿ ਡਾਂਗਾ ਮਿਲ ਰਹੀਆਂ ਹਨ ,ਪ੍ਰਦਰਸ਼ਨ ਕਰ ਰਹੀਆਂ ਕੁੜੀਆਂ ਨੂੰ ਕੁਟੀਆ ਜਾ ਰਿਹਾ ਹੈ,ਨੌਜਵਾਨਾਂ ਨੌਕਰੀ,ਰੋਜਗਾਰ ਨੂੰ ਤੇ ਔਰਤਾ 1000/- ਪ੍ਰਤੀ ਮਹੀਨਾ ਦੀ ਉਮੀਦ ਛੱਡ ਚੁਕੇ ਹਨ ,ਇਸ ਚੋਣ ਅੰਦਰ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ l

ਸਾਬਕਾ ਵਿਧਾਇਕ ਅਰਵਿੰਦ ਖੰਨਾ ਤੇ ਵੋਟਰਾਂ ਨੂੰ ਸੰਗਰੂਰ ਦੇ ਵਿਕਾਸ ਲਈ ਕੇਵਲ ਸਿੰਘ ਢਿੱਲੋਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ .ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਤੇ ਪੰਜਾਬ ਵਿੱਚ ਸਰਕਰ ਝੂਠ ਬੋਲ ਕੇ ਬਣਵਾਈ । ਪਿਛਲੇ ਤਿੰਨ ਮਹੀਨੇ ਦੌਰਾਨ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਉੱਠ ਚੁੱਕਿਆ ਹੈ ਤੇ ਵੋਟਰ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਸਫਲ ਕਰਨਗੇ  । ਇਸ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ ਕਿਹਾ ਕਿ ਉਹ ਸੰਗਰੂਰ ਹਲਕੇ ਅੰਦਰ ਏਅਰਪੋਰਟ ਲੈ ਕੇ ਆਉਣਗੇ ਤੇ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨਗੇ ਤੇ ਸੰਗਰੂਰ ਤੇ ਵਿਓਪਾਰ ਤੇ ਉਦਯੋਗ ਦੀ ਤਰੱਕੀ ਲਈ ਕੰਮ ਕਰਨਗੇ.ਓਹਨਾ ਕਿਹਾ ਕਿ ਕੇਂਦਰ ਸਰਕਾਰ ਦੀਆ ਨੀਤੀਆਂ ਤੇ ਪ੍ਰੋਗਰਾਮ ਆਮ ਜਨਤਾ ਤਕ ਪਹੁੰਚਾਵਗਾ ਤੇ ਸੰਗਰੂਰ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆ ਸਕੀਮਾਂ ਦਾ ਲਾਭ ਪਹੁਏ ਇਸ ਲਈ ਭਰਪੂਰ ਯਤਨ ਕਰਨਗੇ ।  ਇਸ ਚੋਣ ਰੈਲੀ ਦੌਰਾਨ ਜਸਵਿੰਦਰ ਸਿੰਘ ਪ੍ਰਿੰਸ ,ਸਾਬਕਾ ਐਮ. ਸੀ .ਤੇ ਵਿਨੋਦ ਬੋਦੀ, ਸਾਬਕਾ ਐਮ. ਸੀ. ਵਲੋਂ ਕੇਵਲ ਸਿੰਘ ਢਿੱਲੋਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਤੇ ਓਹਨਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਿੰਦਰ ਸਿੰਘ ਕਪਿਆਲ, ਸੁਨੀਲ ਗੋਇਲ,ਹਨੀ ਨਾਗਪਾਲ,ਰੋਮੀ ਗੋਇਲ ,ਰਾਜ ਕੁਮਾਰ ਚੌਧਰੀ ,ਭੂਸ਼ਣ ਗੋਇਲ,ਨਿਪੀ ਸਾਹਨੀ ,ਨਮਨ ਸ਼ਰਮਾ,ਸਤਵੰਤ ਸਿੰਘ ਪੂਨੀਆ,ਐਡਵੋਕੇਟ ਲਲਿਤ ਗੋਇਲ,ਆਰਤੀ ਕਾਲੜਾ ,ਸੁਭਾ ਥਰੇਜਾ ਸਾਬਕਾ ਐਮ ਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਤੇ ਸ਼ਮੂਲੀਅਤ ਕੀਤੀ ।