ਪੰਜਾਬ ਦੇ ਜਲੰਧਰ ‘ਚ ਸ਼ੁੱਕਰਵਾਰ ਦੇਰ ਰਾਤ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਹਾਲਾਂਕਿ ਮੁੱਢਲੀ ਜਾਂਚ ‘ਚ ਮਾਮਲਾ ਓਵਰਡੋਜ਼ ਮੰਨਿਆ ਜਾ ਰਿਹਾ ਹੈ।

ਅੱਧੀ ਰਾਤ ਨੂੰ ਸ਼ੀਤਲ ਅੰਗੁਰਾਲ ਹੋਏ ਸੋਸ਼ਲ ਮੀਡੀਆ ‘ਤੇ ਲਾਈਵ, ਦੱਸਿਆ, ‘ਪਾਰਟੀ ਛੱਡਣ ਦਾ ਕਾਰਨ

ਇਸ ਉਪਰੰਤ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਚ ਗਏ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਨਸ਼ੇ ਦੇ ਸੌਦਾਗਰ ਨਾਲ ਵਾਇਰਲ ਹੋਣ ਦਾ ਮਾਮਲਾ ਗਰਮਾ ਗਿਆ ਹੈ।
ਇਕ ਪਾਸੇ ਸ਼ੀਤਲ ਅੰਗੁਰਾਲ ‘ਤੇ ਡਰੱਗ ਡੀਲਰਾਂ ਨਾਲ ਸਬੰਧਾਂ ਨੂੰ ਲੈ ਕੇ ਕਈ ਦੋਸ਼ ਲੱਗ ਰਹੇ ਹਨ।

ਇਹ ਵੀ ਪੜ੍ਹੋ :- ਪੰਜਾਬ ਦੇ ਦੋ ਹੋਰ Toll Plazas ਹੋਣਗੇ ਬੰਦ

ਜਿਸ ਤੋਂ ਬਾਅਦ ਸ਼ੀਤਲ ਅੰਗੁਰਾਲ ਰਾਤ 1.30 ਵਜੇ ਲਾਈਵ ਆ ਕੇ ਕਿਹਾ ਕਿ “ਇਸੇ ਨਸ਼ੇ ਕਾਰਨ ਮੈਂ ‘ਆਪ’ ਪਾਰਟੀ ਛੱਡੀ ਹੈ।” ਅੱਜ ਮੇਰੇ ਇਲਾਕੇ ਵਿੱਚ ਇੱਕ ਹੋਰ ਬੱਚੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਅੰਗੁਰਾਲ ਨੇ ਪੰਜਾਬ ਸਰਕਾਰ ‘ਤੇ ਭੜਕਦਿਆਂ ਕਿਹਾ ’24 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਭਗਵੰਤ ਮਾਨ ਸਾਬ ਤੁਸੀਂ ਸੂਬੇ ਨੂੰ ਨਸ਼ਾ ਮੁਕਤ ਨਹੀਂ ਬਣਾ ਸਕੇ, ਸਗੋਂ ਨਸ਼ੇ ਨੂੰ ਰੋਕਣ ‘ਚ ਤੁਹਾਡੀ ਅਸਫ਼ਲਤਾ ਅਤੇ ਤੁਹਾਡੀਆਂ ਲਾਪਰਵਾਹੀਆਂ ਨੇ ਕਈ ਘਰ ਉਜਾੜ ਦਿੱਤੇ ਨੇ।

ਅੱਜ ਇਕ ਹੋਰ ਮਾ ਦਾ ਪੁੱਤ ਇਸ ਦੁਨੀਆ ਨੂੰ ਨਸ਼ੇ ਦੇ ਕਰਕੇ ਵਿਛੋੜਾ ਦੇ ਗਿਆ ਹੈ ਤੇ ਮੈਂ ਪਿਛਲੇ ਇਕ ਦੋ ਦਿਨਾ ਤੋਂ ਬਣੇ ਨਵੇਂ ਲੀਡਰਾਂ ਨੂੰ ਵੀ ਕਹਾਂਗਾ ਕਿ ਜਾਕੇ ਉਸ ਮਾਂ ਦਾ ਹਾਲ ਵੀ ਦੇਖ ਆਇਓ ਜਿਸਦਾ ਪੁੱਤ ਤੁਹਾਡੀ ਸਰਕਾਰ ਦੀ ਅਸਫ਼ਲਤਾ ਅਤੇ ਲਾਪਰਵਾਹੀਆਂ ਕਰਕੇ ਇਸ ਦੁਨੀਆ ਨੂੰ ਵਿਛੋੜਾ ਦੇ ਗਿਆ ਹੈ।’