Friday, September 29, 2023

Khalistan movement, dream or idea?

Khalistan movement, dream or idea? ਖ਼ਾਲਿਸਤਾਨ ਲਹਿਰ, ਸੁਪਨਾ ਜਾਂ ਵਿਚਾਰ? ਨਿਸ਼ਾਨੇ ਤੇ ਕੌਣ ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਿਤੀ ? ਲਿਖਤਮ : ਗੁਰਮਿੰਦਰ ਸਿੰਘ ਸਮਦ     ਭਾਰਤ ਦੇ...

Canada Row: Why is India afraid of the Khalistan movement?

Canada Row: Why is India afraid of the Khalistan movement? ਭਾਰਤ ਖ਼ਾਲਿਸਤਾਨ ਲਹਿਰ ਤੋਂ ਕਿਉਂ ਡਰਦਾ ਹੈ? ਕੈਨੇਡਾ ਇੱਕ ਸਿੱਖ ਵੱਖਵਾਦੀ ਦੇ ਕਤਲ ਨੂੰ ਲੈ ਕੇ...

Migration and Confused Punjab

ਪਰਵਾਸ ਅਤੇ ਝੁਰਦਾ ਪੰਜਾਬ ਅਕਾਲ ਪੁਰਖ ਵੱਲੋਂ ਇਸ ਧਰਤ ਤੇ ਬਖਸ਼ਿਸ਼ ਕੀਤੀ ਕੁੱਲ ਖ਼ਲਕਤ ਵਿਚੋਂ ਮਨੁੱਖ ਨੂੰ ਸਭ ਤੋਂ ਉੱਤਮ ਦਰਜਾ ਪ੍ਰਾਪਤ ਹੈ। ਆਦਮ ਜ਼ਾਤ...
spot_img
Homeਖਾਸ ਖਬਰਾਂਜਵਾਨ ਅਤੇ ਕਿਸਾਨ "ਆਪ" ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ : ਵਰਮਾ, ਕੈਪਟਨ...

ਜਵਾਨ ਅਤੇ ਕਿਸਾਨ “ਆਪ” ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ : ਵਰਮਾ, ਕੈਪਟਨ , ਫੱਕਰਸਰ

ਫੇਰ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਫੂਕਾਂਗੇ ਪੁਤਲੇ : ਆਗੂ

ਸੰਗਰੂਰ , 14 ਅਕਤੂਬਰ (ਹਰਜੀਤ ਕਾਤਿਲ )

– ਪਿਛਲੇ ਇੱਕ ਮਹੀਨੇ ਦੇ ਵੱਧ ਸਮੇਂ ਤੋਂ ਆਪਣੀ ਸ਼ਾਨ ਅਤੇ ਆਨ ਦੀ ਲੜਾਈ ਲੜ ਰਹੇ ਸਾਬਕਾ ਸੈਨਿਕ ਜੀ ਓ ਜੀ ਟੀਮ ਵੱਲੋਂ ਆਪਣੀਆਂ ਅਤੇ ਸਾਬਕਾ ਸੈਨਿਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਸੰਗਰੂਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਏ ਗਏ ਪੱਕੇ ਧਰਨੇ ਦੌਰਾਨ ‘ ਲਲਕਾਰ ਰੈਲੀ ‘ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ ।The hearths of the government will shake: Verma, Captain, Faksar.

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜੀ ਉ ਜੀ ਟੀਮ ਪੰਜਾਬ 31 ਮੈਂਬਰੀ ਕਮੇਟੀ ਦੇ ਮੈਂਬਰ ਫਲਾਇੰਗ ਅਫ਼ਸਰ ਕਮਲ ਵਰਮਾ , ਕੈਪਟਨ ਗੁਲਾਬ ਸਿੰਘ ਅਤੇ ਅਵਤਾਰ ਸਿੰਘ ਫ਼ਕਰਸਰ ਨੇ ਦੱਸਿਆ ਕਿ ਇਸ ਲਲਕਾਰ ਰੈਲੀ ਵਿੱਚ ਮਾਲਵਾ ਜ਼ੋਨ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ , ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਜੀ ਓ ਜੀ ਅਤੇ ਸਾਬਕਾ ਸੈਨਿਕ ਜਥੇਬੰਦੀਆਂ ਵੱਡੀ ਗਿਣਤੀ ” ਲਲਕਾਰ ਰੈਲੀ ” ਵਿੱਚ ਸ਼ਾਮਲ ਹੋਣਗੇ ।

ਸੈਨਿਕ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਸੰਘਰਸ਼ ਲੰਬੇ ਹੋ ਸਕਦੇ ਹਨ ਪਰ ਇਹ, ਸੂਬੇ ਦੇ ਲੋਕਾਂ ਨੂੰ ਲੋਕ ਪੱਖੀ ਸਰਕਾਰ ਹੋਣ ਦੇ ਵੱਡੇ- ਵੱਡੇ ਵਾਅਦਿਆਂ ਅਤੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ । ਆਗੂਆਂ ਨੇ ਕਿਹਾ ਅੱਜ ਪੰਜਾਬ ਦਾ ਹਰ ਵਰਗ ਧਰਨਿਆਂ, ਮੁਜ਼ਾਹਰਿਆਂ ਅਤੇ ਪਾਣੀ ਦੀਆਂ ਟੈਂਕੀਆਂ ਤੇ ਬਹਿ ਮਰਨ ਵਰਤ ਰੱਖ ਕੇ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲੜ ਰਿਹਾ ਹੈ , ਪਰੰਤੂ ” ਆਪ ” ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ । ਉਨ੍ਹਾਂ ਕਿਹਾ ਕਿ ਹੁਣ ਦੇਸ਼ ਦਾ ਜਵਾਨ -ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਫਿਰ ਸਰਕਾਰ ਦੇ ਪੁਤਲੇ ਫੂਕਣਗੇ ਅਤੇ ਘੂਕ ਸੁੱਤੀ ਆਪ ਸਰਕਾਰ ਨੂੰ ਨੀਂਦ ਵਿਚੋਂ ਹਲੂਣਾ ਦੇਣਗੇ ।

Punjab Nama Bureau
Punjab Nama Bureauhttps://punjabnama.com
Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।
RELATED ARTICLES
- Advertisment -
Google search engine
Google search engine
Google search engine
Google search engine
Google search engine

Most Popular

Recent Comments