ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਫਰੀ ਮੈਡੀਕਲ ਕੈਂਪ 21 ਜੁਲਾਈ ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 18 ਜੁਲਾਈ – ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ 21 ਜੁਲਾਈ ਦਿਨ ਵੀਰਵਾਰ ਨੂੰ ਲਗਾਇਆ ਜਾਵੇਗਾ l ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਸਤਪਾਲ ਨੇ ਕਿਹਾ ਕਿ ਵਰਦਾਨ ਹਸਪਤਾਲ ਪਾਤੜਾਂ ਦੇ ਮਾਹਿਰ ਡਾਕਟਰ ਸਵੇਰੇ 9 ਵਜੇ ਤੋਂ 2 ਵਜੇ ਤੱਕ ਮਰੀਜ਼ਾਂ ਨੂੰ ਚੈੱਕਅਪ ਕਰਨਗੇ l ਉਨਾਂ ਅਗੇ ਕਿਹਾ ਕਿ ਇਸ ਕੈਂਪ ਵਿੱਚ ਆਉਂਣ ਵਾਲੇ ਲੋੜਵੰਦ ਮਰੀਜਾਂ ਦਾ ਈ ਸੀ ਜੀ ਟੈਸਟ ਮੁਫਤ ਕੀਤਾ ਜਾਵੇਗਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ l ਇਸ ਕੈਂਪ ਵਿੱਚ ਡਾ ਤਾਰਿਕ ਭੱਟ ਐਮ ਡੀ ਮੈਡੀਸ਼ਨ ਅਤੇ ਜਸਪ੍ਰੀਤ ਕੌਰ ਐਮ ਡੀ ਜਨਾਨਾ ਰੋਗਾਂ ਦੇ ਮਾਹਿਰ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ l