ਨੌਜਵਾਨਾ ਦੀ ਸਿਹਤ, ਤੰਦਰੁਸਤੀ ਅਤੇ ਖੇਡਾਂ ਮੁੱਖ ਏਜੰਡਾ
ਸੁਨਾਮ ਊਧਮ ਸਿੰਘ ਵਾਲਾ
-ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ, ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਦੇ ਨਾਲ ਸਾਂਝੇ ਤੌਰ ‘ਤੇ 9 ਮਈ ਨੂੰ ਬ੍ਰਹਮਾ ਕੁਮਾਰੀ ਰਾਜਯੋਗ ਕੇਂਦਰ ਸੁਨਾਮ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ Y20 ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਰਾਜਯੋਗ ਅਧਿਆਪਕ ਅਤੇ ਸੁਨਾਮ ਬ੍ਰਹਮਾਕੁਮਾਰੀ ਰਾਜਯੋਗ ਕੇਂਦਰ ਦੀ ਸੰਚਾਲਕ ਬੀ.ਕੇ ਮੀਰਾ ਬਹਿਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 200 ਵਿਦਿਆਰਥੀ ਭਾਗ ਲੈਣਗੇ, ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਡਾ: ਗੁਣਿੰਦਰ ਜੀਤ ਸਿੰਘ ਜਵੰਦਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਜਦਕਿ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ ਦੇ ਯੂਥ ਵਿੰਗ ਜ਼ੋਨਲ ਕੋਆਰਡੀਨੇਟਰ ਬੀ.ਕੇ.ਅਰੁਣ ਭਾਈ, ਡਾ.ਜੋਨੀ ਗੁਪਤਾ ਅਤੇ ਸੰਦੀਪ ਸਿੰਘ ਐਥਲੈਟਿਕ ਕੋਚ, ਖੇਡ ਵਿਭਾਗ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਨੈਚਰੋਪੈਥੀ ਯੋਗਾ ਵਿਗਿਆਨ ਅਤੇ ਪ੍ਰੇਰਕ ਬੁਲਾਰੇ ਬੀ.ਕੇ ਸੁਭਾਸ਼ ਭਾਈ ਪ੍ਰੋਗਰਾਮ ਦੇ ਮੁੱਖ ਬੁਲਾਰੇ ਹੋਣਗੇ। ਬੀਕੇ ਮੀਰਾ ਭੈਣ ਨੇ ਦੱਸਿਆ ਕਿ ਆਯੋਜਿਤ ਕੀਤੇ ਜਾਣ ਵਾਲੇ Y20 ਪ੍ਰੋਗਰਾਮ ਵਿੱਚ ਸਿਹਤ, ਤੰਦਰੁਸਤੀ ਅਤੇ ਖੇਡਾਂ ਦਾ ਏਜੰਡਾ ਨੌਜਵਾਨਾਂ ਲਈ ਹੋਵੇਗਾ।