ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰ ਦਿਆਂ ਸਪਸ਼ਟ ਕੀਤਾ ਕਿ ਉਹ ਲੋਕ ਸਭਾ ਚੋਣਾਂ ਤੋਂ ਦੂਰ ਕਿਉਂ ਜਾ ਰਹੇ ਹਨ। ਨਵਜੋਤ ਸਿੰਘ ਸਿੱਧੂ ਲਗਭਗ ਡੇਢ ਦਹਾਕੇ ਬਾਅਦ ਮੁੜ ਕ੍ਰਿਕਟ ਵਿੱਚ ਸਰਗਰਮ ਹੋ ਗਏ ਹਨ। ਇਸ ਵਾਰ ਉਹ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ।
ਇਸ ਦੇ ਨਾਲ ਹੀ ਸਿੱਧੂ ਸਾਫ ਕਹੀ ਚੁੱਕੇ ਹਨ ਕਿ ਉਹ ਇਸ ਵਾਰ ਚੋਣ ਨਹੀਂ ਲੜਣਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੀ ਸੇਵਾ ਕਰਨਾ ਹੈ। ਇਸ ਲਈ ਉਹ ਪਾਰਲੀਮੈਂਟ ਵਿੱਚ ਨਹੀਂ ਜਾਣਾ ਚਾਹੁੰਦੇ।
ਇਹ ਵੀ ਪੜ੍ਹੋ ਚੋਣਾਂ : – 24: ਭਾਜਪਾ ਦੇ 6 ਉਮੀਦਵਾਰ ਪੰਜਾਬ ਲਈ
ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਨਾਲ ਜੁੜੀ ਇੱਕ ਪੋਸਟ ਪਾਈ ਅਤੇ ਦੱਸਿਆ ਕਿ ਉਹਨਾਂ ਦੀ ਪਤਨੀ ਡਾ.ਨਵਜੋਤ ਦੀ ਕੈਂਸਰ ਨਾਲ ਜੰਗ ਜਾਰੀ ਹੈ। ਅੱਜ ਨਵਜੋਤ ਕੌਰ ਸਿੱਧੂ ਦਾ ਦੂਜਾ ਆਪਰੇਸ਼ਨ ਯਮੁਨਾਨਗਰ ਦੇ ਡਾ: ਵਰਿਆਮ ਸਿੰਘ ਹਸਪਤਾਲ ‘ਚ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਚਾਹੁਣ ਵਾਲੀਆਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਹੈ।
ਇਸ ਤੋਂ ਪਹਿਲਾਂ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜਣਗੇ। ਕਰੀਬ ਦੋ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਿਖਿਆ ਕਿ ਅਜਿਹੀਆਂ ਅਟਕਲਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਪਤਨੀ (ਡਾ. ਨਵਜੋਤ ਕੌਰ) ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਜੋ ਕੁਝ ਮਹੀਨੇ ਚੱਲੇਗਾ। ਇਨ੍ਹਾਂ ਹਾਲਾਤਾਂ ਵਿੱਚ ਸਿਰਫ ਉਨ੍ਹਾਂ ਦੀ ਸਿਹਤ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ। ਉਸ ਬਾਰੇ ਕੋਈ ਵੀ ਅਟਕਲਾਂ ਬੰਦ ਹੋਣੀਆਂ ਚਾਹੀਦੀਆਂ ਹਨ।”
2 Comments
ਪੰਜਾਬ ਵਿਚ ਮਨੀਪੁਰ ਵਰਗੀ ਘਟਨਾ ਨੂੰ ਅੰਜਾਮ - Punjab Nama News
10 ਮਹੀਨੇ ago[…] […]
T-20 WORLD CUP ਲਈ ਟੀਮ ਇੰਡੀਆ ਦਾ ਐਲਾਨ - Punjab Nama News
9 ਮਹੀਨੇ ago[…] ਇਹ ਵੀ ਪੜ੍ਹੋ :-ਸਿਆਸਤ ਤੋਂ ਪਿੱਛੇ ਕਿਉਂ ਹਟੇ ਨ… […]
Comments are closed.