ਵਸਦਾ ਰਹੁ ਮਿੱਤਰਾ

ਸੰਗਰੂਰ 15 ਅਗਸਤ
ਸੁਖਵਿੰਦਰ ਸਿੰਘ ਬਾਵਾ
– ਕਈ ਲੋਕ ਫੇਸਬੁੱਕ ਤੇ ਪੋਸਟਾਂ ਲਾਈਕ, ਕੁਮੈਂਟ ਕਰਨ ਜੋਗੇ ਹੀ ਹੁੰਦੇ ਨੇਂ, ਨਾ ਸੱਚ ਲਿਖਣ ਦੀ ਜੂਅਰਤ ਰੱਖਦੇ ਨੇਂ, ਨਾਂ ਗਲਤ ਦੇ ਖਿਲਾਫ ਬੋਲ ਜਾਂ ਲਿਖ ਸਕਦੇ ਨੇ। ਅਜਿਹੇ ਲੋਕ ਕਿਸੇ ਨਾਲ ਦੋਸਤੀ ਜਾਂ ਦੁਸ਼ਮਣੀ ਨਹੀਂ ਨਿਭਾਅ ਸਕਦੇ ।


ਸੱਚ ਨੂੰ ਸੱਚ ਕਹਿਣ ਦੀ ਹਿੰਮਤ ਪ੍ਰਮਾਤਮਾਂ ਕਿਸੇ ਵਿਰਲੇ ਵਿਅਕਤੀ ਨੂੰ ਹੀ ਬਖਸ਼ਿਸ ਕਰਦਾ ਹੈ, ਜੋ ਬਿਨਾਂ ਫਲ ਦੀ ਇੱਛਾ ਰੱਖੇ ਇਨਸਾਨੀਅਤ ਦੀ ਸੇਵਾ ਲਈ ਆਪਣਾ ਕੰਮ ਨਿਰੰਤਰ ਜਾਰੀ ਰੱਖਦਾ ਹੋਵੇ। ਯਾਰਾਂ ਦਾ ਯਾਰ, ਹਸਮੁੱਖ ਸੁਭਾਅ ਦਾ ਮਾਲਕ, ਹਰ ਇਕ ਦੇ ਦੁੱਖ ਸੁੱਖ ‘ਚ ਹਮੇਸ਼ਾ ਨਾਲ ਖੜਣ ਵਾਲਾ ਸਮਾਜ ਸੇਵੀ, ਵਿਲੱਖਣ ਸ਼ਖਸ਼ੀਅਤ ਦਾ ਮਾਲਕ ਹੈ ਸਾਡਾ ਸਤਿੰਦਰ ਸੈਣੀ । ਜਿਸ ਦਾ ਅੱਜ ਜਨਮ ਦਿਨ ਹੈ । ਜੋ ਆਪਣੀ ਉਮਰ ਦੇ ਉਸ ਪੜਾਅ ਵਿਚ ਪੁੱਜ ਗਿਆ ਹੈ ਜਿਥੇ ਮਾਨਵ ਭਲਾਈ ਕਾਰਜਾਂ ‘ਚ ਮਿਲਣ ਵਾਲੀਆਂ ਦੁਆਵਾਂ ਉਸ ਦੀ ਉਮਰ ਦੀਆਂ ਕਾਮਨਾਵਾਂ ਕਰਦੀਆਂ ਹਨ।

ਵਿਚਾਰ :- ਅਗਰ ਆਪ ਰਾਸਤੇ ਵਿਚ ਭੌਂਕਣ ਵਾਲੇ ਹਰ ਕੁੱਤੇ ਨੂੰ ਪੱਥਰ ਮਾਰਨ ਲੱਗ ਜਾਓਗੇ, ਤਾਂ ਆਪਣੀ ਮੰਜਿਲ ਤੇ ਕਦੇ ਨਹੀਂ ਪਹੁੰਚ ਸਕੋਗੇ- ਸਤਿੰਦਰ ਸੈਣੀ।

ਜਿਸ ਵਲੋਂ ਮਨੁੱਖਤਾਂ ਅਤੇ ਇਨਸਾਨੀਅਤ ਦੀ ਭਲਾਈ ਲਈ ਚਲਾਏ ਸੰਘਰਸ਼ਮਈ ਕਾਰਜ, ਆਪ ਮੁਹੰਦਰਾਂ ਹੋ ਕੇ ਬੋਲਦੇ ਹਨ। ਯਾਰ ਬੇਲੀਆਂ ਦੇ ਸਹਿਯੋਗ ਸਦਕਾ ਸਮਾਜ ਸੇਵਾ ਵਿਚ ਲੱਗੀ ਸਤਿੰਦਰ ਸੈਣੀ ਦੀ ਅਗਵਾਈ ਵਾਲੀ ਸੰਸਥਾਂ ਨੌਬਲ ਹੈਲਪਿੰਗ ਹੈਂਡਜ਼ ਫਾਉਂਡੇਸ਼ਨ ਵਲੋਂ ਸਮੇਂ ਸਮੇਂ ਸਿਰ ਮਨੁੱਖੀ ਅਧਿਕਾਰਾਂ ਦੀ ਲੜਾਈ ਅਤੇ ਅਧਿਕਾਰਾਂ ਲਈ ਸਹਿਯੋਗ, ਮੈਡੀਕਲ ਕੈਂਪ, ਖੂਨਦਾਨ ਕੈਂਪ, ਲੋੜਵੰਦ ਪਰਿਵਾਰਾਂ ਦੀ ਸਹਾਇਤਾਂ, ਆਵਾਰਾਂ ਪਸ਼ੂਆਂ ਦੀ ਸਮੱਸਿਆ, ਸਿਵਲ ਹਸਪਤਾਲ ਵਿਚ ਮਰੀਜ਼ਾਂ ਦੇ ਹੱਕਾਂ ਦੀ ਲੜਾਈ ਜਾਂ ਫਿਰ ਸ਼ਹਿਰ ਵਿਚ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਲੜੀ ਜਾਣ ਵਾਲੀ ਲੜਾਈ ਹੋਵੇ ਸਭ ਤੋਂ ਮੌਹਰੀ ਹੋ ਕੇ ਖੜਦੀ ਹੈ।

ਸੋਚ :- ਵਾਸਤਵ ਵਿਚ ਅਸੀਂ ਸਾਰੇ ਮਜ਼ਦੂਰ ਹਾਂ। ਵਿਦੇਸ਼ਾਂ ਵਿਚ ਲੋਕ ਆਪਣੇ ਆਪ ਨੂੰ ਮਜ਼ਦੂਰ ਬੜੇ ਮਾਣ ਨਾਲ ਕਹਿੰਦੇ ਹਨ ਪ੍ਰੰਤੂ ਸਾਡੇ ਮੁਲਕ ਅੰਦਰ ਮਜ਼ਦੂਰ ਨੂੰ ਛੋਟਾ ਸਮਝਿਆ ਜਾਂਦਾ ਹੈ। ਜਦਕਿ ਵੇਖਿਆ ਜਾਵੇ ਤਾਂ ਮਜ਼ਦੂਰ ਤੋਂ ਬਿਨਾਂ ਅਸੀ ਅਧੂਰੇ ਹਾਂ । ਮਜ਼ਦੂਰ ਸਾਡੀ ਜਾਇਦਾਦ ਹੈ ਕਿਸੇ ਵੀ ਕੰਮ ਨੂੰ ਸੰਪੂਰਨ ਕਰਨ ਲਈ ਮਜ਼ਦੂਰ ਦਾ ਅਹਿਮ ਰੋਲ ਹੁੰਦਾ ਹੈ।- ਸਤਿੰਦਰ ਸੈਣੀ ।

ਚੰਗਾਂ ਕੰਮ ਕਰਨ ਦੀ ਲਾਲਸਾ ਸਤਿੰਦਰ ਸੈਣੀ ਦੇ ਰਗ ਰਗ ਵਿਚ ਵਸੀ ਹੋਈ ਹੈ। ਪੰਜਾਬ ਪੁਲਿਸ ਵਿਚ ਮੁਲਾਜਮ ਹੋਣਾ ਸਤਿੰਦਰ ਦੀ ਜ਼ਿੰਦਗੀ ਵਿਚ ਕਦੇ ਹੰਕਾਰ ਦਾ ਕਾਰਨ ਨਹੀਂ ਬਣਿਆ । ਸਮਾਜ ਸੇਵਾ ਦੀ ਚੇਟਕ ਨੇ ਕਈ ਵਾਰ ਉਸ ਦੀ ਸਰਕਾਰੀ ਨੌਕਰੀ ਖਤਰੇ ਵਿਚ ਪਾ ਦਿੱਤੀ ਲੇਕਿਨ ਸੱਚ ਕਹਿਣ ਦੀ ਹਿੰਮਤ ਨੇ ਹਮੇਸ਼ਾ ਉਸ ਨੂੰ ਹਿੰਮਤ ਅਤੇ ਸ਼ਕਤੀ ਬਖਸੀ । ਅੰਜਾਮ ਦੀ ਪ੍ਰਵਾਹ ਕੀਤੇ ਬਿਨਾਂ ਸਰਕਾਰ ਦੇ ਮੱਥੇ ਨਾਲ ਮੱਥੇ ਲਾ ਕੇ ਭਿ੍ਰਸ਼ਟਾਚਾਰ ਖਿਲਾਫ ਅਜਿਹੀ ਆਵਾਜ਼ ਬੁਲੰਦ ਕੀਤੀ ਕਿ ਰਾਜਨੀਤਿਕ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਸ਼ਹਿਰ ਨਿਵਾਸੀਆਂ ਨੇ ਹਮੇਸ਼ਾ ਸਤਿੰਦਰ ਦੇ ਮੌਢੇ ਨਾਲ ਮੌਢਾ ਲਾ ਕੇ ਉਸ ਦਾ ਸਾਥ ਦਿੱਤਾ। ਸਤਿੰਦਰ ਦੀ ਇਕ ਆਵਾਜ਼ ਦੇ ਸੈਕੜੇ ਨੌਜਵਾਨ ਇਕੱਠ ਹੋ ਜਾਂਦੇ ਹਨ।

ਸੁਨੇਹਾ : ਜਿਹੜਾ ਸਾਡੇ ਨਾਲ ਹੁਣ ਨੀਂ ਖੜ ਸਕਦੈ, ਆਉਣ ਵਾਲੇ ਸਮੇਂ ‘ਚ ਸਾਡੇ ਤੋਂ ਕੋਈ ਉਮੀਦ ਵੀ ਨਾਂ ਰੱਖੇ- ਸਤਿੰਦਰ ਸੈਣੀ -ਆਮੀਨ !

ਜੇ ਉਕਤ ਵਿਚਾਰ ਚੰਗੇ ਲੱਗੇ ਹੋਣ ਤਾਂ ਪੰਜਾਬਨਾਮਾ ਨੂੰ ਲਾਈਕ ਕਰੋ, ਕੁਮੈਂਟ ਕਰੋ ਅਤੇ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਪੰਜਾਬਨਾਮਾ ਨਾਲ ਜੁੜੋ। ਆਪਣੇ ਵਿਚਾਰ ਵੱਟਸਐਪ ਤੇ 905 666 4887 ਸਾਂਝੇ ਕਰੋ । ਧੰਨਵਾਦ ।