विशेष समाचार

ਸਵੀਟੀ ਬੁਰਾ ਨੇ ਭਾਰਤ ਲਈ ਜਿਤਿਆ ਸੋਨੇ ਦਾ ਤਮਗਾ

ਚੰਡੀਗੜ੍ਹ 27 ਮਾਰਚ

ਬੀਤੇਦਿਨੀਂ ਮੁਕੰਮਲ ਹੋਏ ਔਰਤਾਂ ਦੇ ਵਿਸ਼ਵ ਮੁੱਕੇਬਾਜ਼ੀ ਮੁਕਾਬਲੇ ਵਿੱਚ ਭਾਰਤ ਦੀਆਂ ਲੜਕੀਆਂ ਨੇ ਇਤਿਹਾਸ ਰੱਚ ਦਿੱਤਾ ਹੈ। ਇਹਨਾਂ ਚੋ ਇਕ ਨਾਮ ਹੈ ਹਰਿਆਣਾ ਦੇ ਹਿਸਾਰ ਦੀ ਜੰਮਪਲ ਸਵੀਟੀ ਬੁਰਾ ਜਿਸਨੇ ਮਿਡਲ ਵੇਟ ਸ੍ਰੇਣੀ ਚ ਸੋਨੇ ਦਾ ਤਗਮਾ ਜਿੱਤ ਕੇ ਵਿਸ਼ਵ ਚੈਂਪੀਅਨ ਦਾ ਖਿਤਾਬ ਅਪਣੇ ਨਾਮ ਕਰ ਲਿਆ।Sweetie Bura won the gold medal for India

ਮਨਦੀਪ ਅਗਰਵਾਲ , ਜਨਰਲ ਸੇਕ੍ਰੇਟਰੀ , ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਪੰਜਾਬ ਨੇ ਸਵੀਟੀ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਓਹਨਾ ਅੱਗੇ ਦੱਸਿਆ ਕਿ 2018 ਤੋਂ ਹੀ ਇਹ ਦੇਸ਼ ਦੀ ਹੋਣਹਾਰ ਧੀ ਸਾਡੀ ਸੰਸਥਾ ਦੇ ਸੰਪਰਕ ਵਿੱਚ ਹੈ। ਬਹੁਤ ਹੀ ਹਿੰਮਤ ਸਮਝ ਅਤੇ ਮਿਹਨਤ ਨਾਲ ਆਪਣੇ ਟੀਚੇ ਨੂੰ ਪਾਇਆ ਹੈ। ਸਵੀਟੀ ਅਪਣੀ ਜਿੱਤ ਤੋਂ ਬਹੁਤ ਹੀ ਖੁਸ਼ ਹੈ ਅਤੇ ਆਪਣੇ ਪਰਿਵਾਰ , ਦੋਸਤਾਂ, ਕੋਚ ਅਤੇ ਦੇਸ਼ਵਾਸੀਆਂ ਦਾ ਤੇਹਦਿਲੋਂ ਧੰਨਵਾਦ ਕੀਤਾ।

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਹੋਮ
ਪੜ੍ਹੋ
ਦੇਖੋ
ਸੁਣੋ