Shilpa Shetty's property attached by ED ED ਵੱਲੋਂ ਸ਼ਿਲਪਾ ਸ਼ੈੱਟੀ ਦੀ ਜਾਇਦਾਦ ਕੁਰਕ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੇ ਪੁਣੇ ਵਿੱਚ ਬੰਗਲਾ ਅਤੇ ਸ਼ੇਅਰਾਂ ਸਮੇਤ 98 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।

ਇਹ ਮਾਮਲਾ 2002 ਦੇ ਬਿਟਕੋਇਨ ਪੋਂਜ਼ੀ ਸਕੀਮ ਘੁਟਾਲੇ ਵਿੱਚ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਈਡੀ ਨੇ ਐਕਸ ‘ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ l

ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਕੁਰਕ ਕੀਤੀਆਂ ਗਈਆਂ ਸੰਪਤੀਆਂ ਵਿਚ ਜੁਹੂ (ਮੁੰਬਈ) ਵਿਚ ਮੌਜੂਦਾ ਸ਼ੈੱਟੀ ਦੇ ਨਾਂ ‘ਤੇ ਰਿਹਾਇਸ਼ੀ ਫਲੈਟ ਅਤੇ ਪੁਣੇ ਵਿਚ ਰਿਹਾਇਸ਼ੀ ਬੰਗਲਾ ਅਤੇ ਕੁੰਦਰਾ ਦੇ ਨਾਂ ‘ਤੇ ਸ਼ੇਅਰ ਸ਼ਾਮਲ ਹਨ। ਇਸ ਵਿੱਚ ਕਿਹਾ ਗਿਆ ਹੈ ਕਿ 97.79 ਕਰੋੜ ਰੁਪਏ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਹੁਕਮ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ :- ਫ਼ਿਲਮਾਂ ਤੋਂ ਸਿਆਸਤ ਵੱਲ -ਕਰਮਜੀਤ ਅਨਮੋਲ

ਇਲਜ਼ਾਮ ਸੀ ਕਿ ਮੈਸਰਜ਼ ਵੇਰੀਏਬਲ ਟੈਕ ਪ੍ਰਾਈਵੇਟ ਲਿਮਟਿਡ, ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰ ਐਮਐਲਐਮ ਏਜੰਟਾਂ ਨੇ ਝੂਠੇ ਵਾਅਦਿਆਂ ਦੇ ਅਧਾਰ ‘ਤੇ ਨਿਵੇਸ਼ਕਾਂ ਤੋਂ ਲਗਭਗ 6600 ਕਰੋੜ ਰੁਪਏ ਦੇ ਬਿਟਕੋਇਨ ਹਾਸਲ ਕੀਤੇ।

ਇਸ ਤੋਂ ਪਹਿਲਾਂ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਨਾਉਣ ਤੇ ਉਸ ਦੇ ਪ੍ਰਸਾਰਣ ਮਾਮਲੇ ‘ਚ ਜੇਲ੍ਹ ਵੀ ਜਾ ਚੁੱਕੇ ਹਨ। ਕਈ ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਹੋਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੇਲ੍ਹ ਜਾਣ ਦੇ ਸਫ਼ਰ ‘ਤੇ ਇੱਕ ਫ਼ਿਲਮ ਵੀ ਬਣਾਈ ਸੀ।

 

One thought on “Shilpa Shetty's property attached by ED ED ਵੱਲੋਂ ਸ਼ਿਲਪਾ ਸ਼ੈੱਟੀ ਦੀ ਜਾਇਦਾਦ ਕੁਰਕ

Comments are closed.

ਹੋਮ
ਪੜ੍ਹੋ
ਦੇਖੋ
ਸੁਣੋ