ਮਾਨਸਾ: ਸਿੱਧੂ ਮੂਸੇ ਵਾਲਾ ਦੀ ਮੌਤ ਨੇ ਪੰਜਾਬ ਵਿੱਚ ਜਿੱਥੇ ਅਨੇਕਾਂ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ, ਉਥੇ ਹੀ ਆਪਣੇ ਚਹੇਤੇ ਗਾਇਕ ਦੇ ਪ੍ਰਤੀ ਆਪਣਾ ਸਨੇਹ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਅਚਾਨਕ ਹੋਈ ਮੌਤ ਨੇ ਪੰਜਾਬ ਦੇ ਹਰ ਦਿਲ ਨੂੰ ਤੋੜ ਦਿੱਤਾ ਹੈ। ਇਸ ਵੇਲੇ ਸਿਰਫ਼ ਮਾਨਸਾ ਹੀ ਨਹੀਂ, ਸਗੋਂ ਪੂਰਾ ਪੰਜਾਬ, ਅਸਲ ਵਿੱਚ ਪੂਰਾ ਦੇਸ਼ ਮੂਸੇਵਾਲਾ ਦੀ ਮੌਤ ਮਗਰੋਂ ਸੋਗ ਮਨਾ ਰਿਹਾ ਹੈ। ਇਸ ਔਖੇ ਸਮੇਂ ਵਿੱਚ, ਸਿੱਧੂ ਦੇ ਪਰਿਵਾਰ ਨੂੰ ਉਸਦੇ ਪ੍ਰਸ਼ੰਸਕਾਂ, ਫੈਨਸ ਅਤੇ ਸਹਿਯੋਗੀਆਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਹੈ।ਅੱਜ ਬਾਲੀਵੁੱਡ ਸਟਾਰ ਸੰਜੇ ਦੱਤ Sanjay Dutt ਵੀ ਮਰਹੂਮ ਗਾਇਕ ਦੇ ਮਾਤਾ-ਪਿਤਾ ਨੂੰ ਮਿਲਣ ਲਈ ਪੰਜਾਬ ਪਹੁੰਚ ਰਹੇ ਹਨ।ਉਨ੍ਹਾਂ 9 ਵਜੇ ਤੱਕ ਪਿੰਡ ਮੂਸਾ ਪਹੁੰਚਣਾ ਸੀ ਅਤੇ ਉਹ ਕਿਸੇ ਵੇਲੇ ਵੀ ਸਿੱਧੂ ਦੇ ਘਰ ਪਹੁੰਚ ਸਕਦੇ ਹਨ।
Sanjay Dutt
ਸੰਜੇ ਦੱਤ ਨੂੰ ਜਦੋਂ ਸਿੱਧੂ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਬਾਕੀਆਂ ਵਾਂਗ ਉਹ ਵੀ ਸਦਮੇ ਵਿੱਚ ਸਨ ਅਤੇ ਇੱਕ ਟਵੀਟ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ – “#SidhuMoosewala ਬਾਰੇ ਸੁਣ ਕੇ ਹੈਰਾਨ ਹਾਂ, ਇੱਕ ਮਹਾਨ ਟੈਲੰਟ ਬਹੁਤ ਜਲਦੀ ਖਤਮ ਹੋ ਗਿਆ। ਵਾਹਿਗੁਰੂ ਉਹਨਾਂ ਦੇ ਪਰਿਵਾਰ ਅਤੇ ਕਰੀਬੀਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ!”
ਇੱਕ ਸਮਾਂ ਸੀ ਜਦੋਂ ਸਿੱਧੂ ਮੂਸੇ ਵਾਲਾ ਆਪਣੀ ਤੁਲਨਾ ਸੰਜੇ ਦੱਤ ਨਾਲ ਕਰਦਾ ਸੀ। ਉਸਨੇ ‘ਸੰਜੂ’ ਗੀਤ ਰਿਲੀਜ਼ ਕੀਤਾ, ਜਿਸ ਵਿੱਚ ਉਸਨੇ ਸੰਜੇ ਦੱਤ ਦੀ 1993 ਦੀ ਗ੍ਰਿਫਤਾਰੀ ਦੀ ਇੱਕ ਕਲਿੱਪ ਸਾਂਝੀ ਕੀਤੀ। ਇਸਦੇ ਨਾਲ ਹੀ ਉਸਨੇ “ਗਭਰੂ ਤੇ ਕੇਸ ਜਹਿੜਾ ਸੰਜੇ ਦੱਤ ਤੇ” ਦੀਆਂ ਲਾਈਨਾਂ ਦੀ ਵਰਤੋਂ ਕੀਤੀ ਸੀ। ਗੀਤ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਕਾਫੀ ਵਿਵਾਦਾਂ ‘ਚ ਫਸ ਗਏ ਸਨ।
ਬੀਤੀ ਐਤਵਾਰ 29 ਮਈ ਨੂੰ ਦਾ ਸ਼ੁਭਦੀਪ ਦਾ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।ਉਹ ਆਪਣੇ ਦੋ ਸਾਥੀਆਂ ਨਾਲ ਥਾਰ ਗੱਡੀ ‘ਚ ਸਵਾਰ ਸੀ। ਹਮਲਾਵਰਾਂ ਨੇ ਗੱਡੀ ਘੇਰ ਕੇ ਗੋਲੀਆਂ ਚਲਾਈਆਂ ਅਤੇ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਫਰਾਰ ਹੋ ਗਏ।ਸਿੱਧੂ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਤੇ ਅੰਤਰਰਾਸ਼ਟਰੀ ਕਲਾਕਾਰ ਵੀ ਸਦਮੇ ਵਿੱਚ ਹਨ।