ਟੋਰਾਂਟੋ: ਟੋਰਾਂਟੋ ਪੁਲਿਸ ਨੇ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋ਼ਸ਼ ਵਿਚ ਇਕ ਸੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਕ ਪ੍ਰੈੱਸ ਰਿਲੀਜ਼ ਦੌਰਾਨ ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਪੁਲਿਸ ਨੇ ਡਫਰਿਨ ਸਟ੍ਰੀਟ ਅਤੇ ਲਾਰੈਂਸ ਐਵੇਨਿਊ ਪੱਛਮੀ ਖੇਤਰ ਵਿੱਚ 9 ਅਗਸਤ 2024 ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਕਿਹਾ ਦੱਸਿਆ ਗਿਆ ਸੀ ਕਿ ਇਕ ਸੱਕੀ ਵਿਅਕਤੀ ਸਟੋਰ ਵਿਚ ਵੜ ਗਿਆ ਹੈ ਅਤੇ ਉਸ ਨੇ ਸਟੋਰ ਵਿਚ ਪੀੜਤਾਂ ਤੇ ਹਮਲਾ ਕੀਤਾ ਅਤੇ ਸਮਾਨ ਲੈ ਗਿਆ।

ਪੁਲਿਸ ਨੇ ਡਕੈਤੀ ਦੀ ਰਪਟ ਦਰਜ ਕੀਤੀ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਸੀ ਸੀ ਟੀਵੀ ਫੁੱਟ ਦੀ ਮਦਦ ਨਾਲ 21 ਅਗਸਤ ਨੂੰ ਕੁੱਟਮਾਰ ਕਰਨ ਅਤੇ ਡਕੈਤੀ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ -ਕਤਲ ਦੇ ਦੋਸ਼ ਵਿੱਚ 2 ਗ੍ਰਿਫਤਾਰ

ਉਹਨਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਟੋਰਾਂਟੋ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਕ੍ਰਿਸਟਲ ਡੇਵਿਡ ਹੈ। ਪੁਲਿਸ ਦੇ ਮੁਤਾਬਕ, ਇਹ ਗ੍ਰਿਫ਼ਤਾਰੀ ਸਬੂਤਾਂ ਦੇ ਆਧਾਰ ‘ਤੇ ਕੀਤੀ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਪੁਲਿਸ ਨੇ ਕਿਹਾ ਹੈ ਕਿ ਉਹ ਪੀੜਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਜਾਣਕਾਰੀ ਪ੍ਰਕਾਸ਼ਤ ਨਹੀਂ ਕਰ ਸਕਦੇ। ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਜ਼ਮਾਨਤ ‘ਤੇ ਫੈਸਲਾ ਲਿਆ ਜਾਵੇਗਾ। ਟੋਰਾਂਟੋ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।

ਇਸ ਗ੍ਰਿਫ਼ਤਾਰੀ ਨਾਲ ਸ਼ਹਿਰ ਦੇ ਨਿਵਾਸੀਆਂ ਵਿੱਚ ਇੱਕ ਤਸੱਲੀ ਦੀ ਲਹਿਰ ਦੌੜ ਗਈ ਹੈ, ਜਦੋਂਕਿ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਨਤਾ ਦੀ ਸੁਰੱਖਿਆ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਉਹ ਕਿਸੇ ਵੀ ਅਪਰਾਧ ਨੂੰ ਬਰਦਾਸ਼ਤ ਨਹੀਂ ਕਰਨਗੇ।