Relevance of Punjabi conferences should be made: Dr. Bhupinder Singh Malli
ਪੰਜਾਬੀ ਕਾਨਫਰੰਸਾਂ ਦੀ ਸਾਰਥਕਤਾ ਬਣਾਈ ਜਾਵੇ: ਡਾ. ਭੁਪਿੰਦਰ ਸਿੰਘ ਮੱਲ੍ਹੀ
ਸੰਗਰੂਰ 07 ਫ਼ਰਵਰੀ-
ਪੰਜਾਬੀਅਤ ਦੇ ਝੰਡਾ ਬਰਦਾਰ, ਕੌਮਾਂਤਰੀ ਸੂਝ ਦੇ ਮਾਲਕ, ਵਿਰਾਸਤ ਫਾਊਂਡੇਸ਼ਨ ਵੈਨਕੂਵਰ, ਕੈਨੇਡਾ ਦੇ ਚੇਅਰਮੈਨ ਭੁਪਿੰਦਰ ਸਿੰਘ ਮੱਲੀ ਨਾਲ ਪੰਜਾਬੀ ਭਾਸ਼ਾ, ਸਾਹਿਤ ਸੱਭਿਆਚਾਰ, ਪੰਜਾਬ ਦੇ ਬੌਧਿਕ ਤੇ ਨੈਤਿਕ ਨਿਘਾਰ ਲੇਖਕਾਂ ਤੇ ਬੁੱਧੀਜੀਵੀਆਂ ਦੇ ਗਿਰ ਰਹੇ ਕਿਰਦਾਰ ਬੌਧਿਕ ਕੰਗਾਲੀ, ਪਰਵਾਸ ਦੇ ਮਸਲੇ, ਕੌਮੀ ਤੇ ਕੌਮਾਂਤਰੀ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਆਧੁਨਿਕ ਸਾਮਰਾਜੀ ਨੀਤੀਆਂ, ਸਰਮਾਏਦਾਰੀ ਦਾ ਕਰੂਰ ਵਰਤਾਰਾ ਅਤੇ ਧਾਰਮਿਕ ਅਸਹਿਣਸ਼ੀਲਤਾ ਆਦਿ ਅਨੇਕਾਂ ਸੰਦਰਭਾਂ ਬਾਰੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਗੰਭੀਰ ਸੰਵਾਦ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਕਾਨਫਰੰਸਾਂ ਦੀ ਸਾਰਥਕਤਾ ਉਤੇ ਵਿਚਾਰ ਕਰਦਿਆਂ ਡਾ. ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਦੇ ਮਿਆਰੀਕਰਨ ਬਾਰੇ ਮੁੜ ਵਿਚਾਰਨ ਦੀ ਲੋੜ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਾਨਫਰੰਸਾਂ ਕੋਈ ਸਾਰਥਕ ਸਿੱਟੇ ਨਹੀਂ ਕੱਢ ਸਕੀਆਂ। ਪੰਜਾਬੀਅਤ ਦੀ ਪਰਿਭਾਸ਼ਾ ਵੀ ਨਿਰਧਾਰਤ ਨਹੀਂ ਕਰ ਸਕੀਆਂ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਦੇਸ਼ ਪੰਜਾਬ ਦੇ ਮੁਹਾਵਰੇ ਨੂੰ ਸਹੀ ਅਰਥਾਂ ਵਿੱਚ ਸਮਝਣ ਦੀ ਲੋੜ ਹੈ।
ਭਾਰਤ ਇੱਕ ਵੱਖ ਵੱਖ ਪ੍ਰਾਂਤਾਂ ਦਾ ਜਮਹੂਰੀ ਇੱਕਠ ਹੈ। ਇਸ ਵਿੱਚ ਦੇਸ਼ ਪੰਜਾਬ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਇਹ ਇੱਕ ਮੁਹਾਵਰਾ ਹੀ ਬਣ ਚੁੱਕਿਆ ਹੈ। ਇਹ ਸੰਵਾਦ ਬਹੁਤ ਹੀ ਉਸਾਰੂ ਅਤੇ ਅਜੋਕੇ ਦੌਰ ਵਿੱਚ ਪ੍ਰਸੰਗਕ ਹੋ ਨਿਬੜਿਆ। ਚਰਨਜੀਤ ਸਿੰਘ, ਸੰਦੀਪ ਸਿੰਘ ਨੇ ਵੀ ਚਰਚਾ ਵਿੱਚ ਹਿੱਸਾ ਲਿਆ।
ਇਸ ਮੌਕੇ ਡਾ. ਮਾਨ ਤੇ ਡਾ. ਭਗਵੰਤ ਸਿੰਘ ਨੇ ਆਪਣੀਆਂ ਪੁਸਤਕਾਂ ਡਾ. ਮੱਲੀ ਨੂੰ ਪੇਸ਼ ਕੀਤੀਆਂ।