ਇਸ ਵਾਰ ਦਾ ਪੰਜਾਬ ਨਾਮਾ ਅੰਕ ਬਹੁਤ ਹੀ ਸੰਜੀਦਾ ਹੈ। ਬਹੁਤ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਸਰਕਾਰੀ ਪੈਸੇ ਨਾਲ ਆਪਣਿਆਂ ਨੂੰ ਨਿਵਾਜਣ ਦੀ ਜੋ ਮੁਹਿਮ ਚੱਲ ਰਹੀ ਹੈ, ਪੰਜਾਬ ਨਾਮਾ ਉਸ ਦੇ ਖਿਲਾਫ ਡੱਟ ਕੇ ਪਹਿਰਾ ਦੇਵੇਗਾ।
ਇਸੇ ਯੂਨੀਵਰਸਿਟੀ ਦੇ ਸੂਚਨਾ ਅਫਸਰ ਅਤੇ ਵੀਸੀ ਵੱਲੋਂ ਰੱਲ੍ਹ ਕੇ ਮੀਡੀਆ ਨੂੰ ਦਬਾਉਣ ਦੀਆਂ ਜੋ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਮੁਹਾਲੀ ਦੀ ਪ੍ਰੈਸ ਕੋਲ ਬੈਠ ਕੇ ਵੀਸੀ ਨੇ ਜੋ ਝੂਠ ਬੋਲੇ ਹਨ, ਉਨ੍ਹਾਂ ਦੀ ਪੋਲ ਵੀ ਖੋਲੀ ਗਈ ਹੈ ਅਤੇ ਕਿਸ ਤਰੀਕੇ ਨਾਲ ਯੂਨੀਵਰਸਿਟੀ ਦੇ ਕੈਲੰਡਰ ਅਤੇ ਯੂਜੀਸੀ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਆਪਣੇ ਚਹੇਤੇ ਨੂੰ ਵੀਸੀ ਨੌਕਰੀਆਂ ਦੇ ਰਿਹਾ ਹੈ, ਉਸ ਦੇ ਖੁਲਾਸੇ ਦੀ ਪਹਿਲੀ ਕਿਸ਼ਤ ਜਾਰੀ ਕਰ ਰਹੇ ਹਾਂ। Punjab Nama 11 April latest issue published.
ਪੰਜਾਬ ਨਾਮਾ ਦਾ ਨਵਾਂ ਅੰਕ 11 ਅਪ੍ਰੈਲ ਆਪ ਦੇ ਨਜ਼ਰ ਹੈ। ਤੁਹਾਡੀ ਆਪਣੀ ਵੈਬਸਾਈਟ www.punjabnama.com/e-paper ਵਿੱਚ ਜਾ ਕੇ ਤੁਸੀਂ ਪੂਰਾ ਪੇਪਟ ਬਿਨਾ ਕੋਈ ਪੈਸੇ ਦਿੱਤੇ ਪੜ੍ਹ ਸਕਦੇ ਹੋ। ਤੁਹਾਡੇ ਸੁਝਾਵਾਂ ਦੀ ਅਤੇ ਉਸਾਰੂ ਨੁਕਤਾਚੀਨੀ ਦਾ ਹਮੇਸ਼ਾਂ ਦੀ ਤਰਾਂ ਸੁਆਗਤ ਕਰਾਂਗੇ।
ਗੁਰਮਿੰਦਰ ਸਿੰਘ ਸਮਦ, ਸੰਪਾਦਕ