Punjab Govt Legal Corruption ਮੰਤਰੀ ਦਾ ਕਾਰਨਾਮਾ ਵੱਧ ਉਮਰ ਦੀ ਔਰਤ ਨੂੰ ਬਣਾਇਆ ਸਰਕਾਰੀ ਡਾਕਟਰ ਵੀਡੀਓ ‘ਚ ਹੋਇਆ ਖੁਲਾਸਾ

173

Punjab Govt Legal Corruption: ਮੰਤਰੀ ਦਾ ਕਾਰਨਾਮਾ ਵੱਧ ਉਮਰ ਦੀ ਔਰਤ ਨੂੰ ਬਣਾਇਆ ਸਰਕਾਰੀ ਡਾਕਟਰ ਵੀਡੀਓ ‘ਚ ਹੋਇਆ ਖੁਲਾਸਾ

ਪੰਜਾਬ ਦੇ ਸਾਬਕਾ ਸਿਹਤ ਮੰਤਰੀ Ex Health Minister ਅਤੇ ਮੌਜੂਦਾ ਫੂਡ ਪ੍ਰੋਸੈਸਿੰਗ ਅਤੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੋੜਾਮਾਜਰਾ Chetan Singh Joremajra ‘ਤੇ ਬਜ਼ੁਰਗ ਔਰਤ ਨੂੰ ਸਰਕਾਰੀ ਡਾਕਟਰ ਵਜੋਂ ਨੌਕਰੀ ਦਿਵਾਉਣ ਦੇ ਦੋਸ਼ ਲੱਗੇ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਆਰਟੀਆਈ ਕਾਰਕੁਨ ਮਾਣਿਕ ਗੋਇਲ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿਖੇ ਹੋਏ ਇੱਕ ਸਮਾਗਮ ਦੀ ਵੀਡੀਓ ਟਵੀਟ ਕੀਤੀ ਗਈ। ਸਮਾਣਾ ਉਹ ਥਾਂ ਹੈ ਜਿੱਥੋਂ ਜੋੜੇਮਾਜਰਾ ਖ਼ੁਦ ਵਿਧਾਇਕ ਹਨ।

ਨਿਯਮ ਤੋੜ ਕੇ ਔਰਤ ਨੂੰ ਸਰਕਾਰੀ ਨੌਕਰੀ
ਇਸ ਵੀਡੀਓ ਦੀ ਗੱਲ ਕਰੀਏ ਤਾਂ ਸਟੇਜ ਦੇ ਪਿੱਛੇ ਸਮਾਣਾ ਦੇ ਇੱਕ ਸਕੂਲ ਦਾ ਨਾਮ ਸਾਫ਼ ਨਜ਼ਰ ਆ ਰਿਹਾ ਹੈ। ਦਰਅਸਲ, ਵੀਡੀਓ ਵਿੱਚ ਮਾਈਕ ਫੜੇ ਵਿਅਕਤੀ ਨੇ ਇੱਕ ਔਰਤ ਦੀ ਉਦਾਹਰਨ ਦਿੱਤੀ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਸਮਾਣਾ ਦੇ ਸੁਭਾਸ਼ ਨਾਮ ਦੇ ਵਿਅਕਤੀ ਦੀ ਭਤੀਜੀ ਹੈ। ਸੁਭਾਸ਼ ਆਪਣੀ ਭਤੀਜੀ ਨੂੰ ਡਾਕਟਰ ਦੀ ਪੋਸਟ ਲਈ 10 ਤੋਂ 15 ਲੱਖ ਰੁਪਏ ਦੇਣ ਲਈ ਤਿਆਰ ਸੀ ਪਰ ਜੋੜਾਮਾਜਰਾ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਕਰੀਬੀ ਦੋਸਤ ਤੋਂ ਪੁੱਛ ਕੇ ਔਰਤ ਨੂੰ ਸਰਕਾਰੀ ਨੌਕਰੀ ਦਿਵਾ ਦਿੱਤੀ।

 

ਸਰਕਾਰੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ

ਮਾਈਕ ਫੜੇ ਵਿਅਕਤੀ ਨੇ ਅੱਗੇ ਦੱਸਿਆ ਕਿ ਔਰਤ ਨੂੰ ਨੌਕਰੀ ‘ਤੇ ਰੱਖਣ ਦਾ ਕਾਰਨ ਇਹ ਹੈ ਕਿ ਉਸ ਦੀ ਮਾਂ ਸਮਾਣਾ ਨਾਲ ਸਬੰਧਿਤ ਹੈ ਅਤੇ ਉਸ ਮੁਤਾਬਕ ਉਹ ਸਮਾਣਾ ਦੀ ਭਤੀਜੀ ਹੈ। ਇੰਨਾ ਹੀ ਨਹੀਂ ਜੌੜੇਮਾਜਰਾ ਨੇ ਉਸ ਨੂੰ ਸਰਕਾਰੀ ਨੌਕਰੀ ’ਤੇ ਲਾਉਣ ਦਾ ਵਾਅਦਾ ਵੀ ਕੀਤਾ ਸੀ।

 

 

ਇਸ ਵੀਡੀਓ ‘ਚ ਚੇਤਨ ਸਿੰਘ  ਜੋੜਾਮਾਜਰਾ ‘ਖੁਦ ਬੈਠਾ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੀ ਮੌਜੂਦਗੀ ‘ਚ ਮਾਈਕ ਫੜਿਆ ਵਿਅਕਤੀ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਇੰਨਾ ਹੀ ਨਹੀਂ ਇਸ ਵੀਡੀਓ ‘ਚ ਇਲਾਕੇ ਦੇ ਐੱਸਡੀਐੱਮ ਦਾ ਨਾਂ ਵੀ ਲਿਆ ਗਿਆ ਹੈ।

Google search engine