Wednesday, August 10, 2022

ਗੋਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਨਦਾਣਾ ਦੀ ਵਿਦਿਆਰਥਣ ਤਹਿਸੀਲ ਵਿੱਚੋਂ ਆਈ ਨੰਬਰ ਵਨ

ਗੋ. ਸ ਸ ਸਮਾਰਟ ਸਕੂਲ ਦੀ ਵਿਦਿਆਰਥਣ ਇੰਗਲਿਸ਼ ਬੂਸਟਰ ਕਲੱਬ ਮੁਕਾਬਲੇ ਵਿੱਚੋਂ ਤਹਸੀਲ ਵਿੱਚੋਂ ਆਈ ਪਹਿਲੇ ਨੰਬਰ ਤੇ ਕਮਲੇਸ਼ ਗੋਇਲ ਖਨੌਰੀ ਖਨੌਰੀ 9 ਅਗਸਤ -ਨਿਸ਼ਾ ਦੇਵੀ...

ਬਿਜਲੀ ਸੋਧ ਬਿੱਲ ਲਾਗੂ ਨਹੀ ਹੋਣ ਦੇਵਾਂਗੇ – ਕ੍ਰਾਂਤੀਕਾਰੀ ਕਿਸਾਨ ਯੁਨੀਅਨ

ਬਿਜਲੀ ਸੋਧ ਬਿੱਲ ਲਾਗੂ ਨਹੀਂ ਹੋਣ ਦੇਵੇਗੇ:-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਮਲੇਸ਼ ਗੋਇਲ ਖਨੌਰੀ ਖਨੌਰੀ 9 ਅਗਸਤ ਪ੍ਰੋਫੈਸਰ ਅਮਨਦੀਪ ਸਿੰਘ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ...

ਅਧਿਆਪਕਾਂ ਨੇ ਸੰਗਰੂਰ ਜ਼ਿਲ੍ਹੇ ‘ਚ ਵਿਭਾਗੀ ਪ੍ਰੀਖਿਆ ਲਾਗੂ ਕਰਨ ਦੇ ਫ਼ੈਸਲੇ ਦੀਆਂ ਫੂਕੀਆਂ ਕਾਪੀਆਂ

ਡੀ.ਟੀ.ਐੱਫ. ਵੱਲੋਂ ਅਧਿਆਪਕ ਵਿਰੋਧੀ ਸੇਵਾ ਨਿਯਮ-2018 ਰੱਦ ਕਰਨ ਦੀ ਮੰਗ ਸੰਗਰੂਰ, 9 ਅਗਸਤ (ਬਾਵਾ ): -ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ ਉੱਤੇ ਸਾਲ 2018 ਤੋਂ...
spot_img
Homeਖਾਸ ਖਬਰਾਂPatiala Police : ਗੈਂਗਸਟਰਾਂ ਦੇ ਛੇ ਸਾਥੀ ਅਸਲੇ ਸਮੇਤ ਕਾਬੂ

Patiala Police : ਗੈਂਗਸਟਰਾਂ ਦੇ ਛੇ ਸਾਥੀ ਅਸਲੇ ਸਮੇਤ ਕਾਬੂ

Patiala Police : ਗੈਂਗਸਟਰਾਂ ਦੇ ਛੇ ਸਾਥੀ ਅਸਲੇ ਸਮੇਤ ਕਾਬੂ

ਪਟਿਆਲਾ ਪੁਲਿਸ ਨੇ ਦੋ ਅਲੱਗ ਅਲੱਗ ਮਾਮਲਿਆਂ ਦੇ ਵਿੱਚ  ਗੈਂਗਸਟਰਾਂ ਦੇ ਕਰੀਬੀ 6 ਸਾਥੀਆਂ ਨੂੰ ਅਸਲ੍ਹੇ ਦੇ ਸਮੇਤ ਗਿਰਫ਼ਤਾਰ ਕਰਨ ਦੇ ਵਿਚ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਪਟਿਆਲਾ ਦੀਪਕ ਪਾਰਿਕ ਨੇ ਦੱਸਿਆ ਕਿ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਇਸ ਨੇ ਸੰਦੀਪ ਸਿੰਘ ਵਾਸੀ ਪਿੰਡ ਡਾਬਾ ਥਾਣਾ ਡਾਬਾ ਸਾਹਨੇਵਾਲ ਜਿਲਾ ਲੁਧਿਆਣਾ  ਅਤੇ ਜਸਵਿੰਦਰ ਸਿੰਘ  ਉਰਫ ਜੱਸ ਪੀਟਰ ਵਾਸੀ ਪਿੰਡ ਭਾਗੀਕੇ ਥਾਣਾ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਨੂੰ ਬਸ ਸਟੈਂਡ ਪਿੰਡ ਬਰਸਟ ਸੰਗਰੂਰ ਰੋਡ ਤੋਂ ਗਿਰਫ਼ਤਾਰ ਕਰਕੇ ਉਨਾਂ ਕੋਲੋ ਚਾਰ ਪਿਸਤੌਲ 43 ਬੋਰ ਅਤੇ 16 ਰੌਂਦ ਬਰਾਮਦ ਹੋਏ ਹਨ।

ਐਸ.ਐਸ.ਪੀ ਪਟਿਆਲਾ ਦੀਪਕ ਪਾਰੇਖ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਨੂੰ ਖ਼ਬਰ ਮਿਲੀ ਸੀ ਕਿ ਸੰਦੀਪ ਸਿੰਘ ਉਰਫ਼ ਟੋਪ ਅਤੇ ਜਸਵਿੰਦਰ ਸਿੰਘ ਅਤੇ  ਵੱਲੋਂ ਦੱਸੇ ਗਏ ਸਥਾਨ ‘ਤੇ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਨਾਜਾਇਜ਼ ਅਸਲਾ ਲਿਆਉਂਦੇ ਹਨ ਅਤੇ ਅੱਗੇ ਸਪਲਾਈ ਕਰਦੇ ਹਨ, ਜਿਸ ਕਾਰਨ ਤੇ ਪੁਲਿਸ ਨੇ  ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਐਸ.ਐਸ.ਪੀ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕੀਤੇ ਗਏ ਆਪ੍ਰੇਸ਼ਨ ਦੌਰਾਨ ਸੰਦੀਪ ਸਿੰਘ ਅਤੇ ਉਸਦੇ ਸਾਥੀ ਜਸਵਿੰਦਰ ਸਿੰਘ ਨੂੰ ਬੱਸ ਅੱਡਾ ਪਿੰਡ ਬਰਸਟ ਸੰਗਰੂਰ ਰੋਡ ਤੋਂ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਤਿੰਨ ਪਿਸਤੌਲ 32 ਬੋਰ ਅਤੇ 16 ਕਾਰਤੂਸ ਬਰਾਮਦ ਹੋਏ, ਜਦਕਿ ਜਸਵਿੰਦਰ ਸਿੰਘ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਪਿਸਤੌਲ 32 ਬੋਰ ਅਤੇ ਚਾਰ ਕਾਰਤੂਸ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਅਪਰਾਧੀ ਸੋਚ ਵਾਲਾ ਵਿਅਕਤੀ ਹੈ  ਅਤੇ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਤਲਵਿੰਦਰ ਸਿੰਘ ਨਿੱਕੂ ਵਾਸੀ ਸੁਧਾਰ ਜ਼ਿਲ੍ਹਾ ਲੁਧਿਆਣਾ ਲਾਰੈਂਸ ਬਿਸ਼ਨੋਈ ਅਤੇ ਇਸ ਗਰੋਹ ਦਾ ਦਹਿਸ਼ਤਗਰਦ ਅਤੇ ਨਜ਼ਦੀਕੀ ਸਾਥੀ ਅਤੇ ਪਿਛਲੇ ਦਿਨੀਂ , ਪਟਿਆਲਾ ਪੁਲਿਸ ਨੇ ਤਲਵਿੰਦਰ ਸਿੰਘ ਨੂੰ ਪਿਸਤੌਲ  ਦੀ ਰਿਕਵਰੀ ਦੇ ਮਾਮਲੇ ‘ਚ ਗਿ੍ਫ਼ਤਾਰ ਕੀਤਾ ਸੀ ਅਤੇ ਹੁਣ  ਜੇਲ੍ਹ ‘ਚ ਬੰਦ  ਹੈ ਅਤੇ ਉਹ ਜਸਵਿੰਦਰ ਸਿੰਘ  ਗੈਂਗਸਟਰ  ਦਰਸ਼ਨ ਸਿੰਘ ਵਾਸੀ ਪਿੰਡ ਸਨੌਲੀ ਜ਼ਿਲ੍ਹਾ ਲੁਧਿਆਣਾ ਜੋ ਕਿ  ਜੈ ਪਾਲ ਭੁੱਲਰ ਗਰੁੱਪ ਨਾਲ ਸਬੰਧਤ ਹੈ, ਦਾ ਕਰੀਬੀ ਸਾਥੀ  ਹੈ  ਦਰਸ਼ਨ ਸਿੰਘ ਸਹੌਲ਼ੀ ਜਗਰਾਓਂ ਵਿੱਚ ਪਹਿਲਾਂ ਹੀ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਮੁਲਜ਼ਮ ਹੈ ਅਤੇ ਜੇਲ੍ਹ ਵਿੱਚ ਬੰਦ ਹੈ।

ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਥਿਆਰਾਂ ਦੀ ਬਰਾਮਦਗੀ ਅਤੇ ਰਿਮਾਂਡ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਸੁਖਜਿੰਦਰ ਸਿੰਘ ਉਰਫ਼ ਹਰਮਨ ਜੋ ਕਿ ਚੰਡੀਗੜ੍ਹ ‘ਚ ਦੋ ਵੱਖ-ਵੱਖ ਇਰਾਦਾ ਕਤਲ ਕੇਸਾਂ ‘ਚ ਭਗੌੜੇ ਚੱਲ ਰਹੇ ਸਨ। ਸੁਖਜਿੰਦਰ ਸਿੰਘ  ਵਾਸੀ ਪਿੰਡ ਭੀਲਵਾਲ ਥਾਣਾ ਸਦਰ ਨਾਭਾ ਅਤੇ ਹੁਣ ਮਿਲਟਰੀ ਏਰੀਆ ਨਾਭਾ ਦੇ ਰਹਿਣ ਵਾਲੇ ਅਤੇ ਗਗਨਦੀਪ ਸਿੰਘ  ਉਰਫ਼ ਤੇਜਾ ਵਾਸੀ ਅਜਨੌਦਾ ਕਲਾਂ ਥਾਣਾ ਭਾਦਸੋਂ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ 9 ਐਮ.ਐਮ ਪਿਸਤੌਲ ਸਮੇਤ 4 ਜਿੰਦਾ ਕਾਰਤੂਸ ਅਤੇ ਇੱਕ ਰਿਵਾਲਵਰ 32 ਬੋਰ ਸਮੇਤ ਛੇ ਕਾਰਤੂਸ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਇਨ੍ਹਾਂ ਦੇ ਦੋ ਸਾਥੀਆਂ ਸ਼ਿਵਦਿਆਲ ਸਿੰਘ ਤੇ ਕਾਕਾ ਤੇ ਮਨਜੀਤ ਸਿੰਘ ਨੂੰ ਵੀ ਕਾਬੂ ਕੀਤਾ ਹੈ। ਮਨਜੀਤ ਸਿੰਘ ਨੇ ਸੁਖਵਿੰਦਰ ਸਿੰਘ ਅਤੇ ਗਗਨਦੀਪ ਨੂੰ 32 ਬੋਰ ਦਾ ਰਿਵਾਲਵਰ ਚੋਰੀ ਕਰਕੇ ਦਿੱਤਾ ਸੀ, ਦੋਸ਼ੀਆਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।

ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਸੁਖਜਿੰਦਰ ਸਿੰਘ ਉਰਫ ਹਰਮਨ ਗਗਨਦੀਪ  ਉਰਫ਼ ਤੇਜਾ ਸ਼ਿਵਦਿਆਲ ਸਿੰਘ ਉਰਫ਼ ਕਾਕਾ ਅਤੇ ਮਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਫੜਿਆ ਹੈ  ਅਤੇ ਇਨ੍ਹਾਂ ਚਾਰਾਂ ਮੁਲਜ਼ਮਾਂ ਕੋਲੋਂ ਛੇ ਜਿੰਦਾ ਕਾਰਤੂਸ ਸਮੇਤ ਇੱਕ 9 ਐਮਐਮ ਪਿਸਤੌਲ ਅਤੇ ਇੱਕ 32 ਬੋਰ ਦੇ ਪਿਸਤੌਲ ਸਮੇਤ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

kiran vashisthttps://punjabnama.com
Kiran Vashist ਕਿਰਨ ਵਾਸ਼ਿਸਟ ਇਕ ਤਜੁਰਬੇਕਾਰ ਅਤੇ ਸਥਾਪਿਤ ਪੱਤਰਕਾਰ ਹੈ। ਉਨ੍ਹਾਂ ਨੇ ਬੀਬੀਸੀ, ਈ ਟੀਵੀ ਭਾਰਤ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments