Videoविशेष समाचार

Sidhu Moosewala ਦੇ ਕਤਲ ਦਾ ਜ਼ਿੰਮੇਵਾਰ ਭਗਵੰਤ ਮਾਨ – ਬਾਜਵਾ

ਸਿੱਧੂ ਮੂਸੇਵਾਲਾ ਦੇ ਕਤਲ ਲਈ ਬਾਜਵਾ ਨੇ ਆਪ ਸਰਕਾਰ ਨੂੰ ਸਿੱਧਾ ਜ਼ਿੰਮੇਵਾਰ ਦੱਸਿਆ

ਪਰਤਾਪ ਸਿੰਘ ਬਾਜਵਾ ਸੰਗਰੂਰ ਪਹੁੰਚੇ ਗੋਲਡੀ ਦੀ ਹੌਸ਼ਲਾ ਅਫਜ਼ਾਈ ਲਈ

ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਅੱਜ ਸੰਗਰੂਰ ਪਹੁੰਚੇ ਹਨ। ਸੰਗਰੂਰ ਹਲਕਾ ਤੋਂ ਗੋਲਡੀ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਕਾਗਜ਼ ਭਰੇ ਹਨ। ਪਰਤਾਪ ਬਾਜਵਾ ਨੇ ਭਗਵੰਤ ਮਾਨ ਸਰਕਾਰ ਦੀ ਬਾਂਹ ਮਰੋੜਦੇ ਹੋਏ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਸਰਕਾਰ ਨੂੰ ਸਿੱਧੇ ਸਿੱਧੇ ਜ਼ਿੰਮੇਵਾਰ ਠਹਿਰਾਇਆ।

 

https://www.youtube.com/watch?v=0aUQ5AW_hlY

Gurminder Singh Samad

ਗੁਰਮਿੰਦਰ ਸਿੰਘ ਸਮਦ, ਪਿਛਲੇ ਕਰੀਬ 25 ਸਾਲਾਂ ਤੋਂ ਭਾਰਤੀ ਪੱਤਰਕਾਰੀ ਵਿੱਚ ਵੱਖੋ ਵੱਖ ਫਾਰਮੈਟ ਨਾਲ ਸਚਾਈ ਦਾ ਪਤਾ ਲਾਉਣ ਦੀ ਕੋ‌ਸ਼ਿਸ਼ ਕਰਦੇ ਕਰਦੇ ਗੁਆਚ ਗਏ ਸਨ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੱਤਰਕਾਰੀ ਦੇ ਮਿਆਰ ਨੂੰ ਹੋਰ ਸੁਧਾਰਨ ਦੀ ਜਾਚ ਸਿੱਖ ਰਹੇ ਹਨ। ਪੰਜਾਬ ਨੂੰ ਦਰਪੇਸ਼ ਪਰਦੇ ਦੇ ਪਿੱਛੇ ਦੀਆਂ ਅਲਾਮਤਾਂ ਨੂੰ ਬੇਪਰਦਾ ਕਰਨ ਦੀ ਬਹੁਤ ਔਖੀ ਕਸ਼ਮਕਸ਼ ਵਿੱਚ ਰੱਸੇ ਨੂੰ ਲੱਭ ਰਹੇ ਹਨ। ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ETV ਭਾਰਤ, PUNJAB TODAY ਅਤੇ NRI TV ਦੇ ਸੰਪਾਦਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਪੀਲੀ ਪੱਤਰਕਾਰੀ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰਾਂ ਅਸਫਲ ਰਹੇ 'ਤੇ ਨੌਕਰੀ ਤੋਂ ਕਈ ਵਾਰ ਹੱਥ ਵੀ ਧੋ ਚੁੱਕੇ ਹਨ। ਸਾਫ਼ ਹੱਥਾਂ ਨਾਲ ਅਜੋਕੀ ਪੱਤਰਕਾਰੀ ਸਿੱਖ ਰਹੇ ਇਸ ਬੰਦੇ ਨੂੰ, ਤੁਸੀਂ ਹੇਠਲੇ ਲਿੰਕ 'ਤੇ ਵੀ ਲੱਭ ਸਕਦੇ ਹੋ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ