ਹਰ ਇਕ ਲਈ ਕਾਰ ਲੈਣ ਦਾ ਸਪਨਾ ਹੋਵੇਗਾ ਪੂਰਾ-ਪੋਪਲੀ
ਸੰਗਰੂਰ, 21 ਅਗਤੂਬਰ (ਸੁਖਵਿੰਦਰ ਸਿੰਘ ਬਾਵਾ/ ਜੇ ਪੀ) – ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂਬਾਈ ਨੇ ਕਿਹਾ ਕਿ ਜੇਕਰ ਕਿਸਾਨ ਸੜਕਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇਵੇਗਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦਾ ਢਿੱਡ ਭਰਨ ਲਈ ਦੂਸਰੇ ਮੁਲਕਾਂ ਤੇ ਨਿਰਭਰ ਹੋਣਾ ਪੈ ਸਕਦਾ ਹੈ। ਇਸ ਲਈ ਅੰਨਦਾਤਾ ਦਾ ਸਨਮਾਨ ਕਰੋ ਅਤੇ ਉਹਨਾਂ ਦੀਆਂ ਤਕਲੀਫਾਂ ਨੂੰ ਮੌਜੂਦਾ ਸਰਕਾਰਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਕਿਉਂਕਿ ਅੰਨਦਾਤਾ ਦੇਸ਼ ਦੀ ਰੀੜ ਦੀ ਹੱਡੀ ਹਨ। Kisan are the backbone of the country, their respect is essential – Mintubai.
ਪੰਜਾਬਨਾਮਾ ਨਾਲ ਗੱਲ ਕਰਦਿਆ ਉਹਨਾ ਕਿਹਾ ਕਿ ਅੱਜ ਉਹ ਸੰਗਰੂਰ ਆਏ ਹਨ ਅਤੇ ਉਹਨਾਂ ਵੇਖਿਆ ਕਿ ਸਾਰੇ ਪਾਸੇ ਧਰਨੇ ਹੀ ਧਰਨੇ ਲੱਗੇ ਹੋਏ ਹਨ। ਜਦਕਿ ਇਹ ਸਮਾਂ ਤਿਉਹਾਰਾਂ ਦਾ ਸਮਾਂ, ਖੁਸ਼ੀਆਂ ਖੇੜਿਆ ਦਾ ਸਮਾਂ ਹੰੁਦਾ ਹੈ । ਉਹਨਾ ਕਿਹਾ ਕਿ ਬੜਾ ਦੁੱਖ ਹੁੰਦਾ ਹੈ ਕਿ ਜਦ ਸਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਹੀ ਮਨਮਰਜੀਆ ਕਰਦੇ ਹਨ ਅਤੇ ਅਵਾਮ ਨੂੰ ਆਪਣੀ ਆਵਾਜ਼ ਆਪਣਿਆ ਤੱਕ ਪਹੁੰਚਾਉਣ ਲਈ ਰੋਸ ਵਜੋਂ ਧਰਨਿਆ ਤੇ ਬੈਠ ਕੇ ਰਾਤਾਂ ਸੜਕਾਂ ਤੇ ਗੁਜਾਰਨੀਆਂ ਪੈਂਦੀਆਂ ਹੋਣ।
ਇਸ ਤੋਂ ਪਹਿਲਾ, ਮਨੁੱਖਤਾਂ ਦੀ ਸੇਵਾ ਵਾਲੇ ਮਿੰਟੂਬਾਈ ਨੇ ਆਪਣੇ ਸਾਥੀਆਂ ਅਤੇ ਸ਼ਹਿਰੀਆਂ ਦੀ ਹਾਜ਼ਰੀ ਵਿਚ ਅੱਜ ਇਥੇ ਮਹਿਲਾ ਰੋਡ ਸਥਿਤ ਸ਼ੇਰਗਿੱਲ ਕਾਰ ਬਜ਼ਾਰ ਦੇ ਦਫਦਰ ਦੇ ਉਦਘਾਟਣ ਲਈ ਪ੍ਰਬੰਧਕਾਂ ਵਲੋਂ ਲਗਾਏ ਰੀਬਨ ਨੂੰ ਕੱਟ ਕੇ ਉਹਨਾਂ ਦੇ ਦਫਤਰ ਵਿਚ ਪ੍ਰਵੇਸ਼ ਕੀਤਾ । ਇਸ ਮੌਕੇ ਸ਼ੇਰਗਿਲ ਕਾਰ ਬਾਜ਼ਾਰ ਦੇ ਮਾਲਕ ਗੁਰਜੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਪੋਪਲੀ, ਨਰਿੰਦਰ ਸਿੰਘ ਨਿੰਦੀ ਤੋਂ ਇਲਾਵਾ ਗੁਰਜੰਟ ਸਿੰਘ ਸਰਪੰਚ ਛੰਨਾ, ਹਰਮਨਜੋਤ ਸਿੰਘ ਅਤੇ ਰਵੀ ਦਿਓਲ ਆਦਿ ਮੌਜੂਦ ਸਨ।
ਹਰਵਿੰਦਰ ਸਿੰਘ ਪੋਪਲੀ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸ਼ੇਰਗਿਲ ਕਾਰ ਬਾਜ਼ਾਰ ਵਿਚ ਵਰਤੀਆਂ(ਜੂਜਡ) ਹੋਈਆਂ ਕਾਰਾਂ ਦੀ ਖਦੀਦੋ ਫਰੋਕਤ ਕੀਤੀ ਜਾਵੇਗੀ। ਉਹਨਾ ਕਿਹਾ ਕਿ ਸ਼ੇਰਗਿਲ ਕਾਰ ਬਾਜ਼ਾਰ ਖੋਲਣ ਸਮੇਂ ਉਹਨਾਂ ਆਪਣੇ ਸਾਥੀਆਂ ਦਾ ਇਕ ਹੀ ਸਪਨਾ ਹੈ ਕਿ ਜਿਹਨਾਂ ਲੋਕਾਂ ਦਾ ਸਪਨਾ ਕਾਰ ਲੈਣ ਦਾ ਹੈ, ਸ਼ੇਰਗਿਲ ਕਾਰ ਬਾਜ਼ਾਰ ਉਹਨਾਂ ਲੋਕਾਂ ਦੇ ਸਪਨਿਆ ਨੂੰ ਪੂਰਾ ਕਰਨ ਵਿਚ ਸਹਾਈ ਸਿੱਧ ਹੋਵੇਗਾ ਅਤੇ ਲੋਕਾਂ ਦੇ ਭਰੋਸੇ ਤੇ ਖਰਾਂ ਉਤਰਣ ਲਈ ਉਹ ਦਿਨ ਰਾਤ ਮਹਿਨਤ ਕਰਨਗੇ ਅਤੇ ਸਸਤੀ ਅਤੇ ਵਧੀਆਂ ਕਾਰ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣ ਦਾ ਨਿਰੰਤਰ ਉਪਰਾਲਾ ਕਰਦੇ ਰਹਿਣਗੇ।