Video

Jathedar ਅਕਾਲ ਤਖਤ ਕਰ ਰਹੇ ਨੇ Gangsters’ ਨੂੰ ਪ੍ਰਮੋਟ? Sidhu Moosewala Murder & Khalistan ਦੀ ਕੀ ਸੱਚਾਈ ਹੈ?

Jathedar ਅਕਾਲ ਤਖਤ ਕਰ ਰਹੇ ਨੇ Gangsters’ ਨੂੰ ਪ੍ਰਮੋਟ? Sidhu Moosewala Murder & Khalistan ਦੀ ਕੀ ਸੱਚਾਈ ਹੈ?

ਸੀਨੀਅਰ ਪੱਤਰਕਾਰ ਅਤੇ ਸਿੱਖ ਚਿੰਤਕ ਜਸਪਾਲ ਸਿੰਘ ਸਿੱਧੂ ਜੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਇਹਨਾਂ ਹੇਠ ਲਿਖੇ ਸਵਾਲਾਂ ਉਪਰ ਰੌਸ਼ਨੀ ਪਵਾਉਣ ਦੀ ਕੋਸ਼ਿਸ਼ ਕੀਤੀ ਗਈ।

https://youtu.be/pZsYuK97oYE

ਘੱਲੂਘਾਰਾ ਦਿਵਸ ਉਪਰ ਸਿੱਖ ਸੰਗਤਾਂ ਦੇ ਨਾਮ ‘ਤੇ ਸੰਦੇਸ਼ ਦੇਣ ਦੀ ਵਾਰੀ ਆਉਣ ਉਪਰ ਅਕਾਲ ਤਖ਼ਤ ਸਾਹਿਬ ‘ਤੇ ਸ਼ਸ਼ੋਬਤ ਕਾਰਜਕਾਰੀ ਜਥੇਦਾਰ ਗਿਆਨੀ ਹਰਪਰੀਤ ਸਿੰਘ ਨੇ, ਜੋ ਗੱਲਾਂ ਪੂਰੇ ਪੰਥ ਨਾਲ ਕੀਤੀਆਂ ਹਨ, ਉਹ ਆਪਣੇ ਆਪ ਵਿਚ ਕਈ ਸਵਾਲ ਖੜੇ ਕਰਦੀਆਂ ਹਨ।

ਸਵਾਲ ਨੂੰ – 1- ਸਿੱਖਾਂ ਨੂੰ ਹਥਿਆਰ ਰੱਖਣ ਦੀ ਤਾਕੀਦ ਕਰਨ ਦੀ ਜਥੇਦਾਰ ਨੂੰ ਕੀ ਜ਼ਰੂਰਤ ਪੈ ਗਈ, ਦੋਂ ਕਿ ਹਥਿਆਰਾਂ ਦੀ ਬਖਸ਼ਿਸ਼ ਤਾਂ ਖੁਦ ਗੁਰੂ ਸਾਹਿਬ ਹੀ ਕਰ ਗਏ ਹਨ। ਜੋ ਵੀ ਸਿੱਖ ਖਾਲਸ ਰੂਪ ਧਾਰੇਗਾ, ਉਹ ਹਥਿਆਰਾਂ ਦਾ ਧਾਰਨੀ ਹੋਵੇਗਾ। ਫੇਰ ਜਥੈਦਾਰ ਸਾਹਿਬ ਕਿਸ ਨੂੰ ਹਥਿਆਰ ਰੱਖਣ ਲਈ ਪ੍ਰੇਰ ਰਹੇ ਹਨ? ਕੀ ਉਹ ਗੈਂਗਇਜ਼ਮ ਨੂੰ ਵੱਧਣ ਫੁੱਲਣ ਲਈ ਰਾਹ ਦੇ ਰਹੇ ਹਨ?

ਸਵਾਲ ਨੂੰ – 2 ਸਿੱਖੀ ਦੇ ਪਰਚਾਰ ਦੀ ਗੱਲ ਜਥੇਦਾਰ ਸਾਹਿਬ ਕਿਉਂ ਨਹੀਂ ਕਰਦੇ, ਸਿਰਫ ਹਥਿਆਰਾਂ ਦੀ ਗੱਲ ਕਿਉਂ ਕਰਦੇ ਹਨ। ਉਹ ਖੁਸ ਜਿਸ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਉਸ ਭਾਈਚਾਰੇ ਨੂੰ ਦਰੜੇ ਜਾਣ ਅਤੇ ਸਿੱਖੀ ਤੋਂ ਪਰਾਂ ਕਰਨ ਦੀਆਂ ਸਾਜਿਸ਼ਾਂ ਉਪਰ ਕਿਉਂ ਨਹੀਂ ਬੋਲਦੇ? ਉਹ ਕਿਉਂ ਪੰਜਾਬ ਵਿਚ ਨਵੀਂਆਂ ਬਣ ਰਹੀਆਂ ਮਸਜਿਦਾਂ ਬਾਰੇ ਬੋਲ ਰਹੇ ਹਨ, ਮਸੀਹੀ ਘਰਾਂ ਬਾਰੇ ਬੋਲ ਰਹੇ ਹਨ। ਕੀ ਗੁਰੂ ਕੀ ਮਸੀਤ ਦਾ ਇਤਿਹਾਸ ਜਥੇਦਾਰ ਸਾਹਿਬ ਨੂੰ ਯਾਦ ਕਰਵਾਉਣਾ ਪਵੇਗਾ?

ਸਵਾਲ ਨੂੰ – 3 – ਜਥੇਦਾਰ ਅਕਾਲ ਤਖਤ ਸਿੱਖਾਂ ਨੂੰ ਪੂਰੀ ਦੁਨੀਆਂ ਦੀ ਆਰਥਿਕਤਾ ਹਥਿੳਉਣ ਬਾਰੇ ਬੋਲ ਰਹੇ ਹਨ। ਕੀ ਪ੍ਰਵਾਸੀ ਸਿੱਖ ਐਨਾ ਸੌਖਾ ਹੋ ਗਿਆ ਹੈ, ਕਿ ਉਹ ਦੁਨੀਆਂ ਦੀ ਆਰਥਿਕਤਾ ਨੂੰ ਆਪਣੇ ਹੱਥਾਂ ਵਿਚ ਲੈ ਸਕਦਾ ਹੈ? ਕੀ ਯਹੂਦੀ ਅਤੇ ਬੋਧੀ ਸਰਕਾਰਾਂ ਜਥੇਦਾਰ ਦੀ ਇਹ ਗੱਲ ਸੁਣਕੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਸੌਖਿਆਂ ਰਹਿਣ ਦੇਣਗੇ ?

ਇਹਨਾਂ ਸਾਰੇ ਸਾਵਾਲਾਂ ਦੇ ਨਾਲ ਨਾਲ ਖਾਲਿਸਤਾਨ ਦੀ ਲਗਾਤਾਰ ਹੋ ਰਹੀ ਪ੍ਰਚੰਡ ਅਵਾਜ਼  ਬਾਰੇ ਜਾਨਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ