ਪੰਜਾਬ ਦੇ ਇਕ ਹੋਰ IAS ਅਧਿਕਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 2015 ਬੈਚ ਦੇ IAS ਅਧਿਕਾਰੀ ਕਰਨੈਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਰਨੈਲ ਸਿੰਘ ਪਰਮਪਾਲ ਕੌਰ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਸੂਬੇ ਦੇ ਦੂਜੇ ਆਈ.ਏ.ਐੱਸ. ਅਧਿਕਾਰੀ ਹਨ।
ਲੋਕ ਸਭਾ ਚੋਣਾਂ ਵਿਚਾਲੇ ਆਈਏਐਸ ਪਰਮਪਾਲ ਕੌਰ, ਜਿਨ੍ਹਾਂ ਨੇ ਹਾਲ ਹੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ, ਪਰ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਨਹੀਂ ਮਿਲੀ ਹੈ, ਇੱਕ ਹੋਰ ਆਈਏਐਸ ਨੇ ਅਸਤੀਫ਼ਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ। ਕਰਨੈਲ ਸਿੰਘ, ਜਿਨ੍ਹਾਂ ਨੂੰ 30 ਜਨਵਰੀ ਨੂੰ ਕਪੂਰਥਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਅਜੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਸੀ l
ਇਹ ਵੀ ਪੜ੍ਹੋ :- ਅਕਾਲੀ ਦਲ ਨਾਲ ਵੱਡਾ ਧੋਖਾ-ਅਸਤੀਫਾ ਮਨਜ਼ੂਰ ਨਹੀਂ
ਜ਼ਿਕਰਯੋਗ ਹੈ ਕਿ 2015 ਬੈਚ ਦੇ ਇਸ ਅਫ਼ਸਰ ਨੇ ਸਤੰਬਰ 2024 ਵਿਚ ਸੇਵਾ ਮੁਕਤ ਹੋਣਾ ਸੀ ਪ੍ਰੰਤੂ ਉਹਨਾਂ ਨੇ ਸਮੇਂ ਤੋਂ ਪਹਿਲਾ ਹੀ ਸੇਵਾ ਮੁਕਤੀ ਮੰਗੀ ਹੈ। ਚਰਚਾ ਇਹ ਵੀ ਹੈ ਕਿ ਲੰਮੇ ਸਮੇਂ ਤੋਂ ਪੋਸਟਿੰਗ ਨਾ ਹੋਣ ਕਰਕੇ ਆਈ ਏ ਐੱਸ ਕਰਨੈਲ ਸਿੰਘ ਨੇ ਅਸਤੀਫ਼ਾ ਦਿੱਤਾ ਹੈ।
ਭਾਵੇਂ ਕਿ ਖ਼ੁਦ ਕਰਨੈਲ ਸਿੰਘ ਨੇ ਇਹਨਾਂ ਚਰਚਾਵਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਸਿਰਫ਼ ਆਪਣੇ ਕੰਮਕਾਰ ਅਤੇ ਰੁਝੇਵਿਆਂ ਦੇ ਕਾਰਨ ਹੀ ਜਲਦੀ ਫ਼ਾਰਗ ਹੋਣਾ ਚਾਹੁੰਦੇ ਹਨ। ਕਰਨੈਲ ਸਿੰਘ ਦੀ ਆਖ਼ਰੀ ਪੋਸਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ। ਕਰਨੈਲ ਸਿੰਘ ਪੀਸੀ ਐੱਸ ਤੋ ਪਰਮੋਟ ਹੋ ਕੇ ਆਈ ਏ ਐੱਸ ਬਣੇ ਸਨ।